News

ਜਦੋਂ ਵਿਅਕਤੀ ਨੇ ਭਾਜਪਾ ਮੰਤਰੀ ਤੋਂ ਮੰਗੀ ਆਕਸਜੀਨ ਤਾਂ ਮੰਤਰੀ ਨੇ ਦਿੱਤਾ ਇਹ ਜਵਾਬ

ਅਜਿਹਾ ਬੋਲੇਂਗਾ ਤਾਂ ਦੋ ਖਾਏਂਗਾ ਮਤਲਬ ਦੋ ਥੱਪੜ ਖਾਏਂਗਾ, ਜੀ ਹਾਂ ਇਹ ਕਹਿਣਾ ਹੈ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਪ੍ਰਹਿਲਾਦ ਪਲੇਟ ਦਾ। ਜਿਹੜੇ ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਇੱਕ ਕੋਵਿਡ ਕੇਅਰ ਸੈਂਟਰ ਦਾ ਮੁਆਇਨਾ ਕਰਨ ਪਹੁੰਚੇ ਸੀ ਪਰ ਜਿਵੇਂ ਹੀ ਮੰਤਰੀ ਜੀ ਪਹੁੰਚੇ ਤਾਂ ਕੇਅਰ ਸੈਂਟਰ ਵਿੱਚ ਮਰੀਜ਼ਾਂ ਦੇ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੇ ਮੰਤਰੀ ਪ੍ਰਹਿਲਾਦ ਪਲੇਟ ਤੋਂ ਆਕਸੀਜਨ ਸਲੰਡਰ ਦੀ ਮੰਗ ਕੀਤੀ।

Health Department in UP probes irregular oxygen cylinder prices at COVID-19  hospitals | Business Insider India

ਪਰਿਵਾਰ ਮੈਂਬਰ ਪੀੜਤ ਸੀ ਤਾਂ ਮੰਤਰੀ ਸਾਹਬ ਤੋਂ ਵਾਰ ਵਾਰ ਆਕਸੀਜਨ ਸਲੰਡਰ ਮੰਗਣ ਲੱਗਿਆ ਜਿਸ ਤੇ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਗੁੱਸੇ ਵਿੱਚ ਆ ਗਏ ਅਤੇ ਦੇ ਦਿੱਤੀ ਧਮਕੀ ਕਿ ਜੇ ਇੰਝ ਬੋਲੇਂਗਾ ਤਾਂ ਮੇਰੇ ਤੋਂ ਦੋ ਖਾਵੇਂਗਾ। ਜਨਤਾ ਨੂੰ ਆਕਸੀਜਨ ਦੀ ਥਾਂ ਹੁਣ ਕਿਵੇਂ ਦੋ ਥੱਪੜ ਮਿਲ ਰਹੇ ਹਨ।

ਦੱਸ ਦਈਏ ਕਿ ਦੇਸ਼ ਵਿੱਚ ਸਰਕਾਰੀ ਰਿਪੋਰਟਾਂ ਮੁਤਾਬਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ। ਇੱਕਲੇ ਦਿੱਲੀ ਵਿੱਚ ਹੀ ਰੋਜ਼ਾਨਾ 25 ਤੋਂ 30 ਹਜ਼ਾਰ ਦੇ ਕਰੀਬ ਮਰੀਜ਼ ਆ ਰਹੇ ਹਨ। ਇਸ ਦੇ ਨਾਲ ਹੀ ਪੰਜਾਬ, ਮਹਾਰਾਸ਼ਟਰਾ ਸਣੇ ਮੱਧ ਪ੍ਰਦੇਸ਼ ਵਿੱਚ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ।

ਅਜਿਹੇ ਵਿੱਚ ਮਰੀਜ਼ਾਂ ਨੂੰ ਸਭ ਤੋਂ ਵੱਧ ਲੋੜ ਆਕਸੀਜਨ ਸਿਲੰਡਰਾਂ ਦੀ ਪੈ ਰਹੀ ਹੈ ਪਰ ਆਕਸੀਜਨ ਦੀ ਭਾਰੀ ਕਮੀ ਹੋਣ ਕਾਰਨ ਮਰੀਜ਼ਾਂ ਦੀਆਂ ਮੌਤਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਲੋਕਾਂ ਦਾ ਦੁੱਖ ਵੰਡਾਉਣ ਦੀ ਥਾਂ ਭਾਜਪਾ ਦੇ ਮੰਤਰੀ ਉਨ੍ਹਾਂ ਨੂੰ ਥੱਪੜਾਂ ਦੀ ਸੌਗਾਤ ਵੰਡਣ ਵਿੱਚ ਲੱਗੇ ਹਨ।

Click to comment

Leave a Reply

Your email address will not be published. Required fields are marked *

Most Popular

To Top