ਜਦੋਂ ਕੋਰੋਨਾ ਮਰੀਜ਼ ਨੂੰ ਮਿਲਿਆ ਸਾਢੇ 8 ਲੱਖ ਦਾ ਬਿੱਲ…

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ’ਤੇ ਕਹਿਰ ਢਾਹਿਆ ਹੋਇਆ ਹੈ। ਕੁਝ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਮੋਟੇ-ਮੋਟੇ ਬਿੱਲਾਂ ਨਾਲ ਤਰਾਹ ਨਿਕਲਿਆ ਪਿਆ ਹੈ। ਖੰਨੇ ਤੋਂ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਨੇ ਕੋਰੋਨਾ ਮਰੀਜ਼ਾਂ ਨੂੰ ਸਾਢੇ 8 ਲੱਖ ਦਾ ਬਿੱਲ ਫੜ੍ਹਾ ਦਿੱਤਾ। ਮਰੀਜ਼ ਦੀ ਹਸਪਤਾਲ ਤੋਂ ਛੁੱਟੀ ਮਗਰੋਂ ਕੁਝ ਦਿਨ ਬਾਅਦ ਮੌਤ ਹੋ ਗਈ।

ਜੈਨ ਮਲਟੀਸਪੈਸ਼ਲਿਟੀ ਹਸਪਤਾਲ ਦੀ ਮੈਨੇਜਮੈਂਟ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਤੇ ਇਲਜ਼ਾਮ ਹੈ ਕਿ ਉਸ ਨੇ ਮਰੀਜ਼ ਤੋਂ ਸਾਢੇ ਤਿੰਨ ਗੁਣਾ ਵਧੇਰੇ ਮੁਨਾਫੇ ਦਾ ਬਿੱਲ ਚਾਰਜ ਕੀਤਾ ਹੈ। ਇਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਅਸ਼ਵਨੀ ਵਰਮਾ ਵਾਸੀ ਯਮੁਨਾਨਗਰ ਦੇ ਪੀੜਤ ਬੇਟੇ ਸਾਗਰ ਵਰਮਾ ਦੀ ਸ਼ਿਕਾਇਤ ਤੇ ਹਸਪਤਾਲ ਪ੍ਰਸ਼ਾਸਨ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸਾਗਰ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਲੁਧਿਆਣਾ ਤੋਂ ਬਣਾਈ ਗਈ ਕਮੇਟੀ ਦੀ ਜਾਂਚ ਰਿਪੋਰਟ ਵਿੱਚ ਹਸਪਤਾਲ ਪ੍ਰਸ਼ਾਸਨ ਨੂੰ ਮੁਲਜ਼ਮ ਮੰਨਿਆ ਗਿਆ ਸੀ। ਸਾਗਰ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਡੀਸੀ ਵੱਲੋਂ ਬਣਾਈ ਗਈ ਕਮੇਟੀ ਵਿੱਚ ਏਡੀਸੀ ਤੋਂ ਇਲਾਵਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਹਤਿੰਦਰ ਕੌਰ ਤੇ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਸ਼ਾਮਲ ਸਨ।
ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਸ਼ਿਕਾਇਤਕਰਤਾ ਸਾਗਰ ਵਰਮਾ ਦੇ ਪਿਤਾ ਅਸ਼ਵਨੀ ਵਰਮਾ ਕੋਰੋਨਾ ਪਾਜ਼ੀਟਿਵ ਸੀ। ਉਹ ਯਮੁਨਾਨਗਰ ਤੋਂ ਖੰਨੇ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਏ। ਹਸਪਤਾਲ ਨੇ 14 ਮਈ ਨੂੰ ਉਹਨਾਂ ਨੂੰ 8 ਲੱਖ 45 ਹਜ਼ਾਰ 62 ਰੁਪਏ ਦਾ ਬਿੱਲ ਦਿੱਤਾ।
ਉਹਨਾਂ ਨੇ ਅਪਣੀ ਪਤਨੀ ਦੇ ਗਹਿਣੇ ਵੇਚ ਕੇ 4 ਲੱਖ 8 ਹਜ਼ਾਰ 70 ਰੁਪਏ ਬਿੱਲ ਜਮ੍ਹਾਂ ਕਰਵਾ ਦਿੱਤਾ। ਉਹਨਾਂ ਕੋਲ ਇਸ ਤੋਂ ਇਲਾਵਾ ਸਿਰਫ 1 ਲੱਖ ਰੁਪਏ ਹੀ ਬਚੇ ਸਨ ਜੋ ਕਿ ਉਹਨਾਂ ਨੇ ਰਿਸ਼ਤੇਦਾਰਾਂ ਤੋਂ ਉਧਾਰ ਫੜੇ ਸਨ।
