News

ਜਥੇਦਾਰ ਗਿ. ਹਰਪ੍ਰੀਤ ਸਿੰਘ ਦਾ ਫਿਰ ਤੋਂ ਸਿੱਖ ਪ੍ਰਚਾਰਕਾਂ ‘ਤੇ ਨਿਸ਼ਾਨਾ

ਅੰਮ੍ਰਿਤਸਰ: ਸਿੱਖੀ ਦੇ ਪ੍ਰਚਾਰ ਵਿੱਚ ਲੱਗੇ ਕੁੱਝ ਪ੍ਰਚਾਰਕਾਂ ਤੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦੇ ਸ਼ਬਦੀ ਹਮਲੇ ਲਗਾਤਾਰ ਜਾਰੀ ਹਨ, ਬੀਤੇ ਦਿਨੀਂ ਆਪਣੇ ਇੱਕ ਸੰਬੋਧਨ ਦੌਰਾਨ ਸਿੱਖੀ ਬਾਰੇ ਕਥਿਤ ਕੂੜ ਪ੍ਰਚਾਰ ਕਰ ਰਹੇ ਕੁੱਝ ਪ੍ਰਚਾਰਕਾਂ ਨੂੰ, ਜਥੇਦਾਰ. ਹਰਪ੍ਰੀਤ ਸਿੰਘ ਨੇ ਬਾਂਦਰ ਕਹਿ ਕੇ ਸੰਬੋਧਨ ਕੀਤਾ ਸੀ, ਤਾਂ ਬੀਤੇ ਦਿਨੀਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਮੁੜ ਤੋਂ ਕੁੱਝ ਸਿੱਖ ਪ੍ਰਚਾਰਕਾਂ ਨੂੰ ਨਿਸ਼ਾਨੇ ਤੇ ਲਿਆ ਹੈ। ਗਿ. ਹਰਪ੍ਰੀਤ ਸਿੰਘ ਮੁਤਾਬਕ ਕੁੱਝ ਸਿੱਖ ਪ੍ਰਚਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਸਿਧਾਤਾਂ ਨੂੰ ਤੋੜਨ ਮਰੋੜਨ ਦਾ ਯਤਨ ਕਰ ਰਹੇ ਨੇ, ਉਨ੍ਹਾਂ ਕਿਹਾ ਕਿ ਜਿਸਨੇ ਵੀ ਇਤਿਹਾਸ ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਿੱਖਾਂ ਨੇ ਅਜਿਹੇ ਪ੍ਰਚਾਰਕਾਂ ਨੂੰ ਕਦੇ ਵੀ ਸਿੱਖੀ ਵਿੱਚ ਰਹਿਣ ਹੀ ਨਹੀਂ ਦਿੱਤਾ।

https://punjabilokchannel.com/wp-admin/post.php?post=3402&action=edit

ਗਿ. ਹਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਕੁੱਝ ਸਿੱਖ ਪ੍ਰਚਾਰਕ ਵਿਗਿਆਨ ਦਾ ਸਹਾਰਾ ਲੈ ਕੇ, ਸਿੱਖੀ ਸਿਧਾਤਾਂ ਨੂੰ ਅਪਾਣੇ ਹੀ ਤਰੀਕੇ ਨਾਲ ਸੰਗਤਾਂ ਅੱਗੇ ਪੇਸ਼ ਕਰ ਰਹੇ ਨੇ, ਉਨ੍ਹਾਂ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ਉਪਰ ਧਰਮ ਬਾਰੇ ਫੈਲਾਏ ਜਾ ਰਹੇ ਝੂਠ ਨੂੰ ਹੀ, ਅੱਜ ਦੀ ਪੀੜੀ ਧਰਮ ਦਾ ਸੱਚ ਮੰਨੀ ਬੈਠੀ ਹੈ। ਇਸ ਦੌਰਾਨ ਜਥੇਦਾਰ. ਗਿ. ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਇੱਕਜੁੱਟ ਹੋਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ। ਸ਼ਾਇਦ ਹੁਣ ਇਹ ਬੋਲ ਕੇ ਦੱਸਣ ਦੀ ਲੋੜ ਨਹੀਂ ਕਿ ਜਥੇਦਾਰ ਗਿ. ਹਰਪ੍ਰੀਤ ਸਿੰਘ ਦਾ ਇਸ਼ਾਰਾ ਕਿਹੜੇ ਸਿੱਖ ਪ੍ਰਚਾਰਕਾਂ ਵੱਲ ਸੀ, ਪਰ ਹੁਣ ਦੇਖਣਾ ਇਹੀ ਹੈ ਕਿ ਉਹ ਸਿੱਖ ਪ੍ਰਚਾਰਕ ਗਿ. ਹਰਪ੍ਰੀਤ ਸਿੰਘ ਦੇ ਇੱਕ ਤੋਂ ਬਾਅਦ ਇੱਕ ਆ ਰਹੇ ਇਨ੍ਹਾਂ ਬਿਆਨਾਂ ਤੋਂ ਬਾਅਦ ਆਪਣਾ ਪ੍ਰਚਾਰਕ ਕਰਨ ਦਾ ਤਰੀਕਾ ਬਦਲਦੇ ਨੇ, ਜਾਂ ਫਿਰ ਗਿ. ਹਰਪ੍ਰੀਤ ਸਿੰਘ ਨੂੰ ਕੋਈ ਮੋੜਵਾਂ ਜਵਾਬ ਦਿੰਦੇ ਹਨ।

Click to comment

Leave a Reply

Your email address will not be published.

Most Popular

To Top