ਜਤਿੰਦਰ ਸਿੰਘ ਨੇ ਦੰਦਾਂ ਨਾਲ ਚੁੱਕੀਆਂ 35 ਕਿੱਲੋ ਇੱਟਾਂ, Indian Book Of Record ’ਚ ਨਾਮ ਦਰਜ

ਨਵਾਂਸ਼ਹਿਰ ਅਧੀਨ ਪਿੰਡ ਹਿਆਲਾ ਦਾ ਇੱਕ ਗੁਰਸਿੱਖ ਨੌਜਵਾਨ ਜਤਿੰਦਰ ਸਿੰਘ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ। ਉਹਨਾਂ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ ਨੇ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਅਪਣੇ ਅੰਦਰਲੇ ਜਜ਼ਬੇ ਨੂੰ ਕਾਇਮ ਰੱਖਦਿਆਂ ਪੜ੍ਹਾਈ ਦੇ ਨਾਲ-ਨਾਲ ਅਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਮਿਹਨਤ ਸ਼ੁਰੂ ਕਰ ਦਿੱਤੀ ਸੀ। ਜਤਿੰਦਰ ਸਿੰਘ ਜੋ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਵਰਗੀਆਂ ਵਰਜਿਸਾਂ ਕਰਦਾ ਹੈ, ਵਿੱਚ ਉਹ ਕਈ ਵੱਡੇ ਪੱਧਰ ਦੇ ਇਨਾਮ ਵੀ ਜਿੱਤ ਚੁੱਕਾ ਹੈ।

ਹੁਣ ਉਸ ਵੱਲੋਂ ਇੱਕ ਵੀਡੀਓ ਤਿਆਰ ਕੀਤੀ ਗਈ ਜਿਸ ਵਿੱਚ ਜਤਿੰਦਰ ਸਿੰਘ ਨੇ ਦੰਦਾਂ ਨਾਲ ਇੱਕ ਟਰੈਕਟਰ ਖਿੱਚਿਆ ਇਸ ਦੇ ਨਾਲ ਹੀ ਉਸ ਨੇ ਇੱਕ ਹੋਰ ਛੋਟਾ ਹਾਥੀ ਵਰਗੀ ਗੱਡੀ ਵੀ ਦੰਦਾਂ ਨਾਲ ਖਿੱਚ ਕੇ ਦਿਖਾਇਆ। ਇਸ ਤੋਂ ਬਾਅਦ ਉਸ ਨੇ 35 ਕਿਲੋ ਇੱਟਾਂ ਨੂੰ ਅਪਣੇ ਦੰਦਾਂ ਨਾਲ ਚੁੱਕ ਕੇ Indian Book Record ਵਿੱਚ ਅਪਣਾ ਨਾਮ ਦਰਜ ਕਰਵਾਇਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਪਹਿਲੀ ਵਾਰ ਦੰਦਾਂ ਨਾਲ ਇੱਟਾਂ ਚੁੱਕ ਕੇ ਦਿੱਲੀ ਨੂੰ ਅਪਣੀ ਇਹ ਵੀਡੀਓ ਭੇਜੀ ਜਿਸ ਨੂੰ ਇਸ ਕੰਪਨੀ ਨੇ ਰਿਜੈਕਟ ਕਰ ਦਿੱਤਾ।
ਫਿਰ ਉਸ ਨੇ ਭਾਰ ਤੋਲਣ ਵਾਲੀ ਮਸ਼ੀਨ ਤੇ 35 ਕਿੱਲੋ ਇੱਟਾਂ ਤੋਲ ਕੇ ਉਸ ਨੂੰ ਦੰਦਾਂ ਨਾਲ ਚੁੱਕਿਆ। ਇਸ ਦੀ ਬਕਾਇਦਾ ਵੀਡੀਓ ਵੀ ਬਣਾਈ ਗਈ ਅਤੇ ਦਿੱਲੀ ਭੇਜੀ ਗਈ। ਵੀਡੀਓ ਭੇਜਣ ਤੋਂ ਬਾਅਦ ਉਹ ਸਿਲੈਕਟ ਹੋ ਗਏ। ਜਤਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦਾ ਸੁਪਨਾ ਵਰਲਡ ਗਿੰਨੀਜ਼ ਬੁੱਕ ਵਿੱਚ ਵੀ ਅਪਣਾ ਨਾਮ ਦਰਜ ਕਰਾਉਣਾ ਹੈ ਕਿਉਂ ਕਿ ਵਰਲਡ ਗਿੰਨੀਜ਼ ਬੁੱਕ ਵੱਲੋਂ ਵੀ ਉਸ ਨੂੰ ਸੱਦਾ ਮਿਲ ਚੁੱਕਾ ਹੈ।
