ਜਗਰਾਓਂ: ਗੁਰਦੁਆਰਾ ਨਾਨਕਸਰ ਵਿਚ ਮੱਥਾ ਟੇਕਣ ਗਏ ਸ਼ਰਧਾਲੂ ਦੇ ਗਲੇ ਵਿਚ ਪਾਈ ਹੋਈ ਢਾਈ ਤੋਲੇ ਦੀ ਸੋਨੇ ਦੀ ਜੰਜੀਰ ਅਤੇ ਉਸ ਦੇ ਦੋਸਤ ਦਾ ਪਰਸ ਖੋਹ ਕੇ ਲੁਟੇਰਾ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋ ਗਿਆ। ਏਐਸਆਈ ਧਰਮਿੰਦਰ ਸਿੰਘ ਨੇ ਦਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਨਿਵਾਸੀ ਨਿਊ ਜਨਤਾ ਨਗਰ ਗਿਲ ਰੋਡ ਲੁਧਿਆਣਾ ਨੇ ਦਿੱਤੀ ਸ਼ਿਕਾਇਤ ਵਿਚ ਇਲਜ਼ਾਮ ਲਗਾਇਆ ਹੈ ਕਿ ਉਹ ਅਪਣੇ ਦੋਸਤ ਜਸਵੰਤ ਸਿੰਘ ਨਾਲ ਗੁਰਦੁਆਰਾ ਨਾਨਕਸਰ ਵਿਚ ਮੱਥਾ ਟੇਕਣ ਗਿਆ ਸੀ।

ਜਦੋਂ ਮੇਨ ਗੇਟ ਦੇ ਨਾਲ ਦੁਕਾਨ ਤੋਂ ਪ੍ਰਸਾਦ ਲਿਆ ਤਾਂ ਉਸ ਦੇ ਦੋਸਤ ਜਸਵੰਤ ਸਿੰਘ ਨੇ ਵੀ ਪ੍ਰਸਾਦ ਦੇ ਪੈਸੇ ਦੇਣ ਲਈ ਪਰਸ ਕੱਢਿਆ। ਉਸੇ ਸਮੇਂ ਇਕ ਵਿਅਕਤੀ ਜਿਸ ਦੀ ਉਮਰ 35-36 ਸਾਲ ਹੋਵੇਗੀ ਅਤੇ ਉਸ ਦਾ ਮੂੰਹ ਰੁਮਾਲ ਨਾਲ ਬੰਨ੍ਹਿਆ ਹੋਇਆ ਸੀ ਉਸ ਨੇ ਝਪਟਾ ਮਾਰ ਕੇ ਗਲੇ ਵਿਚ ਪਾਈ ਹੋਈ ਢਾਈ ਤੋਲੇ ਦੀ ਸੋਨੇ ਦੀ ਜੰਜੀਰ ਖਿੱਚ ਲਈ ਅਤੇ ਉਸੇ ਸਮੇਂ ਇਕ ਹੋਰ ਔਰਤ ਜਿਸ ਨੇ ਅਪਣਾ ਮੂੰਹ ਚੁੰਨੀ ਨਾਲ ਬੰਨ੍ਹਿਆ ਹੋਇਆ ਸੀ, ਉਹ ਵੀ ਉੱਥੇ ਹੀ ਮੌਜੂਦ ਸੀ।
ਕੋਰੋਨਾ ਵਾਇਰਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਜਸਵੰਤ ਸਿੰਘ ਦੇ ਹੱਥੋਂ ਝੜਪਾ ਮਾਰ ਕੇ ਉਸ ਦਾ ਪਰਸ ਖੋਹ ਲਿਆ ਅਤੇ ਦੋਵੇਂ ਭੀੜ ਵਿਚੋਂ ਲੰਘਦੇ ਹੋਏ ਬਾਜ਼ਾਰ ਪਹੁੰਚ ਗਏ ਜਿੱਥੋਂ ਉਹ ਪਹਿਲਾਂ ਤੋਂ ਖੜ੍ਹੀ ਸਫ਼ੇਦ ਰੰਗ ਦੀ ਸਵਿਫਟ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਜਿਸ ਵਿਅਕਤੀ ਨੇ ਜੰਜੀਰ ਲਾਹੀ ਸੀ ਉਸ ਦਾ ਨਾਮ ਗੁਰਜੰਟ ਸਿੰਘ ਹੈ। ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੇ ਗੁਰਜੰਟ ਸਿੰਘ ਨਿਵਾਸੀ ਨਿਊ ਬਾਲਮਿਕ ਬਸਤੀ ਨਾਭਾ, ਜ਼ਿਲ੍ਹਾ ਪਟਿਆਲਾ ਅਤੇ ਦੋ ਅਣਜਾਣ ਔਰਤਾਂ ਦੇ ਖਿਲਾਫ ਥਾਣਾ ਸਿਟੀ ਜਗਰਾਓਂ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।
