ਛੁੱਟੀਆਂ ਤੋਂ ਬਾਅਦ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਡਰੈੱਸ, ਜਾਰੀ ਹੋਈ ਗ੍ਰਾਂਟ  

 ਛੁੱਟੀਆਂ ਤੋਂ ਬਾਅਦ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਡਰੈੱਸ, ਜਾਰੀ ਹੋਈ ਗ੍ਰਾਂਟ  

ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਨੌਨਿਹਾਲ ਜਦ ਸਕੂਲਾਂ ਵਿਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਡਰੈੱਸ ਦੇਣ ਲਈ ਲੱਗਭਗ 21.1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਸਕੂਲ ਡਰੈੱਸ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਕਲਾਸਾਂ ’ਚ ਵਧ ਰਹੇ ਐੱਲ. ਕੇ. ਜੀ. ਦੇ 171305 ਅਤੇ ਯੂ. ਕੇ. ਜੀ. ਦੇ 180419 ਕੁੱਲ 351724 ਵਿਦਿਆਰਥੀਆਂ ਨੂੰ ਸਕੂਲ ਡਰੈੱਸ ਮੁਹੱਈਆ ਕਰਵਾਉਣ ਲਈ ਪ੍ਰਤੀ ਵਿਦਿਆਰਥੀ 600 ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ।

After gap of 10 months, pre-primary classes to restart at all Punjab schools  from Feb 1 - Jammu Kashmir Latest News | Tourism | Breaking News J&K

ਇਸ ਸਬੰਧ ’ਚ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਨੂੰ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਕੀਤੀ ਗਈ ਰਾਸ਼ੀ ਨੂੰ ਖਰਚ ਕਰਨ ਦੇ ਉਪਰੰਤ ਇਸ ਦੀ ਵਰਤੋਂ ਸਰਟੀਫਿਕੇਟ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਹੈੱਡ ਆਫਿਸ ਵਿਚ ਜਮ੍ਹਾ ਕਰਵਾਇਆ ਜਾਵੇਗਾ। ਵਰਣਨਯੋਗ ਹੈ ਕਿ ਸਰਕਾਰ ਨੇ ਪਿਛਲੇ ਸਮੇਂ ’ਚ ਇਨ੍ਹਾਂ ਸਕੂਲੀ ਵਿਦਿਆਰਥੀਆਂ ਲਈ ਖਿਡੌਣੇ ਵੀ ਭਿਜਵਾਏ ਸਨ।

 

Leave a Reply

Your email address will not be published. Required fields are marked *