ਛਾਪੇਮਾਰੀ ਕਰਨ ਗਈ ਗਈ ਸੀ ਐਕਸਾਈਜ਼ ਦੀ ਟੀਮ, ਲੋਕਾਂ ਨੇ ਟੀਮ ‘ਤੇ ਹੀ ਕਰਤਾ ਹਮਲਾ

 ਛਾਪੇਮਾਰੀ ਕਰਨ ਗਈ ਗਈ ਸੀ ਐਕਸਾਈਜ਼ ਦੀ ਟੀਮ, ਲੋਕਾਂ ਨੇ ਟੀਮ ‘ਤੇ ਹੀ ਕਰਤਾ ਹਮਲਾ

ਅੰਮ੍ਰਿਤਸਰ ਦੇ ਜੰਡਿਆਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨਵਾਂ ਪਿੰਡ ਵਿੱਚ ਸ਼ਨੀਵਾਰ ਰਾਤ ਛਾਪੇਮਾਰੀ ਲਈ ਆਬਕਾਰੀ ਵਿਭਾਗ ਦੀ ਟੀਮ ਪਹੁੰਚੀ ਸੀ। ਆਬਕਾਰੀ ਵਿਭਾਗ ਦੀ ਟੀਮ ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਤੇ ਇੱਟਾਂ-ਪੱਥਰ ਵਰ੍ਹਾਏ ਗਏ। ਇਸ ਦੌਰਾਨ ਕਈ ਲੋਕ ਵੀ ਜ਼ਖ਼ਮੀ ਹੋ ਗਏ। ਆਬਕਾਰੀ ਮੁਲਾਜ਼ਮਾਂ ਨੇ ਮੌਕੇ ਤੇ ਭੱਜ ਕੇ ਆਪਣੀ ਜਾਨ ਬਚਾਈ।

ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਚਲ ਰਿਹਾ ਹੈ। ਇਸ ਤੋਂ ਬਾਅਦ ਟੀਮ ਨੇ ਪਿੰਡ ਵਿੱਚ ਛਾਪਾ ਮਾਰਿਆ। ਸੂਚਨਾ ਮਿਲਦੇ ਹੀ ਆਬਕਾਰੀ ਮੁਲਾਜ਼ਮ ਪਿੰਡ ਪੁੱਜੇ ਤਾਂ ਨਜਾਇਜ਼ ਸ਼ਰਾਬ ਕਾਰੋਬਾਰੀਆਂ ਨੇ ਉਹਨਾਂ ਤੇ ਇੱਟਾਂ-ਪੱਥਰ ਵਰ੍ਹਾ ਦਿੱਤੇ। ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ।

ਸੂਤਰਾਂ ਮੁਤਾਬਕ ਟੀਮ ਤੇ ਗੋਲੀਆਂ ਵੀ ਚਲਾਈਆਂ ਗਈਆਂ। ਹਾਲਾਂਕਿ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਨੇ ਥਾਣਾ ਜੰਡਿਆਲਾ ਅਧੀਨ ਪੈਂਦੀ ਪੁਲਿਸ ਚੌਕੀ ਨਵਾਂ ਪਿੰਡ ਵਿੱਚ ਹਮਲੇ ਦੀ ਸੂਚਨਾ ਦਿੱਤੀ। ਇਲਜ਼ਾਮ ਹੈ ਕਿ ਸੂਚਨਾ ਦੇ ਕਾਫ਼ੀ ਦੇਰ ਬਾਅਦ ਪੁਲਿਸ ਮੌਕੇ ਤੇ ਪਹੁੰਚੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਲਾਕਾ ਨਜਾਇਜ਼ ਸ਼ਰਾਬ ਵੇਚਣ ਲਈ ਬਦਨਾਮ ਹੈ। ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਇੱਥੇ ਛਾਪੇਮਾਰੀ ਕਰਨ ਤੋਂ ਡਰਦੀਆਂ ਹਨ। ਡੀਐਸਪੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਟੀਮ ਤੇ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

Leave a Reply

Your email address will not be published.