News

ਚੱਕਾ ਜਾਮ ’ਤੇ ਪੁਲਿਸ ਵੱਲੋਂ ਰੱਖੀ ਜਾ ਰਹੀ ਹੈ ਨਜ਼ਰ, ਗੜਬੜ ਨਾਲ ਨਜਿੱਠਣ ਲਈ ਪੈਰਾਮਿਲਟਰੀ ਫੋਰਸ ਤਾਇਨਾਤ

ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਹਾਈ ਅਲਰਟ ’ਤੇ ਹੈ। ਕਿਸਾਨਾਂ ਦੇ ਚੱਕਾ  ਜਾਮ ਦੇ ਐਲਾਨ ਤੋਂ ਬਾਅਦ ਤੋਂ ਦਿੱਲੀ ਪੁਲਿਸ ਨੇ ਦਿੱਲੀ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਦਿੱਲੀ ਅਤੇ ਆਸਪਾਸ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕਾਂ ’ਤੇ ਪੁਲਿਸ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸੇਜ਼ ਤੈਨਾਤ ਕੀਤੀ ਗਈ ਹੈ।  ਕਿਸਾਨਾਂ ’ਤੇ ਨਜ਼ਰ ਰੱਖਣ ਲਈ ਦਿੱਲੀ ਪੁਲਿਸ ਕੈਮਰੇ ਲਗਾ ਕੇ ਡ੍ਰੋਨ ਦਾ ਵੀ ਸਹਾਰਾ ਲੈ ਰਹੀ ਹੈ।

ਖਾਸ ਕਰ ਕੇ ਬਾਰਡਰ  ਇਕਾਲਿਆਂ ਵਿੱਚ ਪੁਲਿਸ ਡ੍ਰੋਨ ਦੁਆਰਾ ਹੀ ਨਿਗਰਾਨੀ ਕਰ ਰਹੀ ਹੈ। ਹਾਲਾਂਕਿ ਕਿਸਾਨਾਂ ਨੇ ਦਿੱਲੀ ਵਿੱਚ ਚੱਕਾ ਜਾਮ ਦਾ ਐਲਾਨ ਨਹੀਂ ਕੀਤਾ ਹੈ। ਗਾਜ਼ੀਆਬਾਦ ਦੇ ਲੋਨੀ ਬਾਰਡਰ ’ਤੇ ਵੀ ਡ੍ਰੋਨ ਦੁਆਰਾ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ- ਪੁਲਿਸ ਦੇ ਮੁਤਾਬਿਕ ਦਿੱਲੀ-ਐਨਸੀਆਰ ਵਿੱਚ ਦਿੱਲੀ ਪੁਲਿਸ, ਪੈਰਾਮਿਲਟ੍ਰੀ ਫੋਰਸ ਅਤੇ ਰਿਜ਼ਰਲ ਪੁਲਿਸ ਬਲ ਦੇ ਕਰੀਬ 50 ਹਜ਼ਾਰ ਜਵਾਨਾਂ ਨੂੰ ਸਥਿਤੀ ਸੰਭਾਲਣ ਲਈ ਤੈਨਾਤ ਕੀਤਾ ਗਿਆ ਹੈ।

ਡੀਸੀਸੀ ਨਵੀਂ ਦਿੱਲੀ ਨੇ ਮੈਟਰੋ ਨੂੰ ਪੱਤਰ ਲਿਖ ਕੇ ਸ਼ਾਰਟ ਨੋਟਿਸ ਤੇ 12 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਪੁਲਿਸ ਨੇ ਅਪਣੀ ਚਿੱਠੀ ਵਿੱਚ ਕਿਹਾ ਹੈ ਕਿ ਗੜਬੜੀ ਹੋਣ ਦੀ ਸਥਿਤੀ ਵਿੱਚ ਤੁਰੰਤ ਮੈਟਰੋ ਦੀ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤਾ ਜਾਵੇ। ਇਸ ਦੇ ਚਲਦੇ  ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਉੱਥੇ ਹੀ ਬੈਰੀਕੇਡ,  ਕੰਡਿਆਲੀ ਤਾਰਾਂ ਅਤੇ ਸੜਕਾਂ ’ਤੇ ਕਿਲ ਲਗਾਏ ਗਏ ਹਨ।

ਇਸ ਤੋਂ ਇਲਾਵਾ ਉੱਥੇ ਹੀ ਕਾਫੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ  ਤੈਨਾਤ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ਼੍ਰੀਵਾਸਤਵ ਨੇ ਵੀ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠ ਕੇ ਅਤੇ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਉਣ ਵਾਲਿਆਂ ’ਤੇ ਪੁਲਿਸ ਨਜ਼ਰ ਰੱਖੇਗੀ।   

Click to comment

Leave a Reply

Your email address will not be published.

Most Popular

To Top