ਚੰਨੀ ਸਾਬ੍ਹ ਦੀ ਕਾਂਗਰਸ ’ਚ ਇੰਨੀ ਵੀ ਨਹੀਂ ਚਲਦੀ ਕਿ ਉਹ ਪਰਿਵਾਰ ਲਈ ਟਿਕਟਾਂ ਲੈ ਸਕਣ: ਰਾਘਵ ਚੱਢਾ

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਨੂੰ ਲੈ ਕੇ ਪਾਰਟੀ ਤੇ ਤਿੱਖੇ ਸ਼ਬਦੀ ਬੋਲੇ ਹਨ। ਉਹਨਾਂ ਕਾਂਗਰਸ ਪਾਰਟੀ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ‘ਨਾਈਟ ਵਾਚਮੈਨ’ ਵਾਂਗ ਇਸਤੇਮਾਲ ਕੀਤਾ ਹੈ।

ਕਾਂਗਰਸ ਨੇ ਜਾਰੀ ਕੀਤੀ ਗਈ ਲਿਸਟ ਵਿੱਚ ਵੱਡੇ-ਵੱਡੇ ਨੇਤਾਵਾਂ ਦੇ ਪੁੱਤਰਾਂ ਨੂੰ ਟਿਕਟਾਂ ਦੇਣ ਦਾ ਫੈਸ਼ਨ ਨਜ਼ਰ ਆਇਆ ਹੈ ਜਿਸ ਵਿੱਚ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਦੇ ਪੁੱਤਰ ਨੂੰ ਰਾਏਕੋਟ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਦੀ ਪਾਰਟੀ ਦੇ ਲੋਕ ਹੁਣ ਚੰਨੀ ਸਾਬ੍ਹ ਨੂੰ ਪਛਾਣਦੇ ਵੀ ਨਹੀਂ ਹਨ।
ਚੰਨੀ ਸਾਬ੍ਹ ਦੀ ਕਾਂਗਰਸ ’ਚ ਇੰਨੀ ਵੀ ਨਹੀਂ ਚਲਦੀ ਕਿ ਉਹ ਆਪਣੇ ਪਰਿਵਾਰ ਲਈ ਦੋ ਟਿਕਟਾਂ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਕਾਂਗਰਸ ਦੀ ਪਾਰਟੀ ਨੇ ‘ਨਾਈਟ ਵਾਚਮੈਨ’ ਵਾਂਗ ਇਸਤੇਮਾਲ ਕੀਤਾ ਹੈ ਅਤੇ ਉਨ੍ਹਾਂ ਨੂੰ ‘ਯੂਜ਼ ਐਂਡ ਥਰੋ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਦੇ ਕੁੜਮ ਮੋਹਿੰਦਰ ਸਿੰਘ ਜੋ ਕਿ ਆਦਮਪੁਰ ਤੋਂ ਟਿਕਟ ਲੈਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੀ ਟਿਕਟ ਨਹੀਂ ਦਿੱਤੀ ਗਈ।
ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਹੁਣ ਅਨੁਸੂਚਿਤ ਭਾਈਚਾਰੇ ਦੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਨੇ ਸਿੱਧ ਕੀਤਾ ਹੈ ਕਿ ਸਿਰਫ਼ ਅਨੁਸੂਚਿਤ ਜਾਤੀ ਦੀਆਂ ਵੋਟਾਂ ਹਾਸਲ ਕਰਨ ਲਈ ਹੀ ਚਰਨਜੀਤ ਸਿੰਘ ਚੰਨੀ ਦਾ ਇਸਤੇਮਾਲ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਦੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕੋਈ ਖ਼ਾਸ ਇੱਜ਼ਤ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵਜੋਤ ਸਿੰਘ ਸਿੱਧੂ ਕੋਈ ਪ੍ਰੈੱਸ ਕਾਨਫ਼ਰੰਸ ਕਰਦੇ ਹਨ ਤਾਂ ਪਿੱਛੇ ਲਗਾਏ ਗਏ ਬੈਨਰ ’ਚੋਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਹੀ ਗਾਇਬ ਹੁੰਦਾ ਹੈ।
