ਚੰਡੀਗੜ੍ਹ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਕਾਬੂ ਕੀਤਾ ਯਾਤਰੀ, 19.82 ਲੱਖ ਦਾ 379 ਗ੍ਰਾਮ ਸੋਨਾ ਬਰਾਮਦ

 ਚੰਡੀਗੜ੍ਹ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਕਾਬੂ ਕੀਤਾ ਯਾਤਰੀ, 19.82 ਲੱਖ ਦਾ 379 ਗ੍ਰਾਮ ਸੋਨਾ ਬਰਾਮਦ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਇਕ ਯਾਤਰੀ ਨੂੰ ਸੋਨੇ ਦੀ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਕਾਬੂ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਉਸ ਤੋਂ 19.82 ਲੱਖ ਰੁਪਏ ਦਾ 379 ਗ੍ਰਾਮ ਸੋਨਾ ਜ਼ਬਤ ਕੀਤਾ ਹੈ।

Chandigarh airport to be named after Bhagat Singh | Chandigarh News - Times  of India

ਕਸਟਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਮੁਲਾਜ਼ਮਾਂ ਨੇ ਇੰਡੀਗੋ 6ਈ-56 ਦੁਬਈ ਦੀ ਉਡਾਣ ’ਤੇ ਸ਼ੱਕੀ ਤੌਰ ’ਤੇ ਗਰੀਨ ਚੈਨਲ ਪਾਰ ਕਰ ਰਹੇ ਇਕ ਯਾਤਰੀ ਨੂੰ ਰੋਕਿਆ।

ਕਸਟਮ ਅਧਿਕਾਰੀਆਂ ਨੇ ਉਸ ਦੇ ਸਮਾਨ ਦੀ ਜਾਂਚ ਕਰਨ ’ਤੇ ਟਰਾਲੀ ਬੈਗ ਦੀ ਸਟੀਲ ਪੱਟੀ ਵਿਚ ਲੁਕਾਇਆ ਤਾਰਾਂ ਦੇ ਰੂਪ ਵਿਚ ਸੋਨਾ ਬਰਾਮਦ ਕੀਤਾ। ਹਾਲਾਂਕਿ ਕਸਟਮ ਵਿਭਾਗ ਵਲੋਂ ਯਾਤਰੀ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਪਰ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.