ਚੰਡੀਗੜ੍ਹ ਵਿੱਚ ਪ੍ਰਦੂਸ਼ਣ ਕਾਰਨ ਲੋਕਾਂ ਦਾ ਹਾਲ-ਬੇਹਾਲ, ਮੀਂਹ ਨਾ ਪਿਆ ਤਾਂ ਸਾਹ ਲੈਣਾ ਵੀ ਹੋਵੇਗਾ ਔਖਾ

 ਚੰਡੀਗੜ੍ਹ ਵਿੱਚ ਪ੍ਰਦੂਸ਼ਣ ਕਾਰਨ ਲੋਕਾਂ ਦਾ ਹਾਲ-ਬੇਹਾਲ, ਮੀਂਹ ਨਾ ਪਿਆ ਤਾਂ ਸਾਹ ਲੈਣਾ ਵੀ ਹੋਵੇਗਾ ਔਖਾ

ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਔਖ ਹੋ ਰਹੀ ਹੈ। ਚੰਡੀਗੜ੍ਹ ਤੇ ਮੁਹਾਲੀ ਬੁਰੀ ਤਰ੍ਹਾਂ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਆ ਗਏ ਹਨ। ਇਹਨਾਂ ਸ਼ਹਿਰਾਂ ਦਾ ਹਵਾ ਗੁਣਵੱਤਾ ਦਾ ਸੂਚਕ ਅੰਕ ਕਾਫ਼ੀ ਹੇਠਾਂ ਆ ਗਿਆ ਹੈ। ਜੇ ਮੀਂਹ ਨਾ ਪਿਆ ਤਾਂ ਅਗਲੇ ਦਿਨ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਵਾਤਾਵਾਰਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-22 ਵਿੱਚ ਹਵਾ ਗੁਣਵੱਤਾ ਦੇ ਸੂਚਕ ਅੰਕ ਦਾ ਪੱਧਰ 179 ਤੇ ਸੈਕਟਰ-25 ਵਿੱਚ 116 ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਦੇ ਮੁਹਾਲੀ ਦੇ ਨਾਲ ਲਗਦੇ ਸੈਕਟਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਸ਼ਹਿਰਾਂ ਦੇ ਮੁਕਾਬਲੇ ਬਹੁਤ ਵੱਧ ਦਰਜ ਕੀਤਾ ਗਿਆ ਹੈ।

Delhi Pollution: Let's meet, I am coming to Chandigarh: Kejriwal tweets to  Amarinder Singh

ਸੈਕਟਰ 53 ਵਿੱਚ ਹਵਾ ਗੁਣਵੱਤਾ ਦੇ ਸੂਚਕ ਅੰਕ ਦਾ ਪੱਧਰ 240 ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਏਕਿਊਆਈ ਲੈਵਲ 97 ਅਤੇ ਪੰਚਕੂਲਾ ਵਿੱਚ ਏਕਿਊਆਈ 158 ਦਰਜ ਕੀਤਾ ਗਿਆ ਹੈ। ਯਾਦ ਰਹੇ ਸਿਟੀ ਬਿਊਟੀਫੁੱਲ ਵਿੱਚ ਵਾਧੂ ਦਰੱਖਤ ਲੱਗੇ ਹੋਣ ਕਰਕੇ ਵਾਤਾਵਾਰਨ ਅਕਸਰ ਸਾਫ਼ ਰਹਿੰਦਾ ਹੈ ਪਰ ਦੀਵਾਲੀ ਤੋਂ ਬਾਅਦ ਤੋਂ ਹੀ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ।

ਵਾਤਾਵਾਰਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਨੂੰ ਪ੍ਰਦੂਸ਼ਣ ਤੋਂ ਉਸ ਸਮੇਂ ਰਾਹਤ ਮਿਲੇਗੀ ਜਦੋਂ ਸ਼ਹਿਰ ਵਿੱਚ ਮੀਂਹ ਪਵੇਗਾ।

Leave a Reply

Your email address will not be published.