ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ’ਚ ਸਾਈਬਰ ਸੈੱਲ ਨੇ ਸ਼ੁਰੂ ਕੀਤੀ ਜਾਂਚ, ਹੋ ਸਕਦੇ ਨੇ ਵੱਡੇ ਖ਼ੁਲਾਸੇ!

 ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ’ਚ ਸਾਈਬਰ ਸੈੱਲ ਨੇ ਸ਼ੁਰੂ ਕੀਤੀ ਜਾਂਚ, ਹੋ ਸਕਦੇ ਨੇ ਵੱਡੇ ਖ਼ੁਲਾਸੇ!

ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਵਿੱਚ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਜਿਹੜੇ ਮੋਬਾਇਲ ਨੰਬਰ ਦੀ ਜਾਂਚ ਕਰ ਰਹੀ ਹੈ, ਉਸ ਨੂੰ Truecaller ਐਪ ਤੇ ਘੁਟਾਲੇ ਕਰਨ ਵਾਲਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਕਈ ਲੋਕਾਂ ਨੇ ਇਸ ਨੰਬਰ ਤੋਂ ਬਲੈਕਮੇਲਿੰਗ ਕੀਤੇ ਜਾਣ ਸਬੰਧੀ ਮੈਸੇਜ ਵੀ ਰਿਕਾਰਡ ਦਰਜ ਕੀਤੇ ਹਨ।

12 clips recovered, 1 more accused identified in Chandigarh University  video leak case - India News

ਇਹ ਮੈਸੇਜ ਫਰਵਰੀ ਤੋਂ ਪੋਸਟ ਕੀਤੇ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਪਹਿਲਾਂ ਵੀ ਔਰਤਾਂ ਅਤੇ ਕੁੜੀਆਂ ਨੂੰ ਬਲੈਕਮੇਲ ਕਰ ਰਿਹਾ ਹੈ। ਇਸ ਮਾਮਲੇ ਦੀ ਸਾਈਬਰ ਸੈੱਲ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੁਲਜ਼ਮ ਦੀ ਟਰੂਕਾਲਰ ਪ੍ਰੋਫਾਈਲ ਵਿੱਚ ਹੁਣ ਤੱਕ 55 ਲੋਕ ਉਸ ਨੂੰ ਸਕੈਮਰ ਕਹਿ ਚੁੱਕੇ ਹਨ, ਜਦਕਿ ਟਰੂਕਾਲਰ ਦੇ ਰਿਕਾਰਡ ਮੁਤਾਬਕ ਇਸ ਵਿਅਕਤੀ ਨੇ ਪਿਛਲੇ ਦੋ ਮਹੀਨਿਆਂ ਵਿੱਚ ਅਜਿਹੀਆਂ 135 ਕਾਲਾਂ ਕੀਤੀਆਂ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਦੇ ਸਮੇਂ ਵਿੱਚ ਕੀਤੀਆਂ ਗਈਆਂ ਹਨ। ਪੁਲਿਸ ਦੀ ਸਾਈਬਰ ਟੀਮ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਮਾਮਲੇ ਸਬੰਧੀ ਪੁਲਿਸ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

 

 

Leave a Reply

Your email address will not be published.