ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਨੂੰ ਲੈ ਕੇ SSP ਦਾ ਵੱਡਾ ਦਾਅਵਾ, ਵੀਡੀਓ ਬਾਰੇ ਦਿੱਤਾ ਇਹ ਬਿਆਨ

 ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਨੂੰ ਲੈ ਕੇ SSP ਦਾ ਵੱਡਾ ਦਾਅਵਾ, ਵੀਡੀਓ ਬਾਰੇ ਦਿੱਤਾ ਇਹ ਬਿਆਨ

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਦੇ ਮਾਮਲੇ ਵਿੱਚ ਐਸਐਸਪੀ ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸਿਰਫ਼ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਇੱਕ ਵਿਦਿਆਰਥਣ ਦੀ ਹੈ। ਇਸ ਤੋਂ ਇਲਾਵਾ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ।

ਐਸਐਸਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਤੋਂ ਇਲਾਵਾ ਕੁਝ ਹੋਰ ਵੀਡੀਓ ਬਣਾਏ ਗਏ ਹਨ, ਇਹ ਪੂਰੀ ਤਰ੍ਹਾਂ ਗਲਤ ਹੈ। ਸਾਡੀ ਜਾਂਚ ਵਿੱਚ ਅਜਿਹੀ ਕੋਈ ਹੋਰ ਵੀਡੀਓ ਸਾਹਮਣੇ ਨਹੀਂ ਆਈ। ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ, ਅਸੀਂ ਇੱਕ ਵਿਦਿਆਰਥਣ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਐਸਐਸਪੀ ਨੇ ਕਿਹਾ ਕਿ, ਉਹਨਾਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਹਨਾਂ ਕੋਲ ਜਿੰਨੀ ਵੀ ਜਾਣਕਾਰੀ ਤੇ ਵੀਡੀਓ ਨੇ ਉਹ ਉਸ ਦੀ ਫੋਰੈਂਸਿਕ ਜਾਂਚ ਕਰਵਾ ਰਹੇ ਹਨ। ਜਾਂਚ ਵਿੱਚ ਪਤਾ ਚੱਲਿਆ ਹੈ ਕਿ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਵੀਡੀਓ ਉਸੇ ਕੁੜੀ ਦੀ ਹੈ। ਮੁਲਜ਼ਮ ਕੁੜੀ ਦੀ ਹੀ ਸਿਰਫ ਇੱਕ ਵੀਡੀਓ ਹੈ। ਉਸ ਨੇ ਕਿਸੇ ਹੋਰ ਦੀ ਕੋਈ ਵੀਡੀਓ ਰਿਕਾਰਡ ਨਹੀਂ ਕੀਤੀ।

ਇਲੈਕਟ੍ਰਾਨਿਕ ਉਪਕਰਣ ਤੇ ਮੋਬਾਈਲ ਫੋਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ ਕਿਸੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇੱਕ ਵਿਦਿਆਰਥੀ ਨੂੰ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀਡੀਓ ਸਾਹਮਣੇ ਨਹੀਂ ਆਈ।

Leave a Reply

Your email address will not be published.