News

ਚੰਡੀਗੜ੍ਹ ਮਸਲੇ ’ਤੇ ਖਹਿਰਾ ਨੇ ਫਿਰ ਸੀਐਮ ਮਾਨ ਨੂੰ ਕੀਤੀ ਅਪੀਲ, ਸੁਪਰੀਮ ਕੋਰਟ ਤੱਕ ਕੀਤੀ ਜਾਵੇ ਪਹੁੰਚ

ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਦੇ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਮੇਰੀ ਭਗਵੰਤ ਮਾਨ ਨੂੰ ਫਿਰ ਤੋਂ ਬੇਨਤੀ ਹੈ ਕਿ ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਵਾਲੇ ਭਾਜਪਾ ਦੇ ਸਰਾਸਰ ਪੱਖਪਾਤੀ ਫ਼ੈਸਲੇ ਖਿਲਾਫ਼ ਆਵਾਜ਼ ਚੁੱਕਣ। ਕ੍ਰਿਪਾ ਕਰਕੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ ਜਾਵੇ ਜਾਂ ਜ਼ਮੀਨੀ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾਵੇ।

Delhi to Chandigarh in just two hours! It will be a reality by 2023, India  - Times of India Travel

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਤੱਕ ਪਹੁੰਚ ਕੇ ਇਸ ਅਹਿਮ ਮਸਲੇ ਦਾ ਹੱਲ ਕੀਤਾ ਜਾਵੇ। ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਜਿੰਨੇ ਵੀ ਮੁਕੰਮਲ ਕਰਮਚਾਰੀ ਹਨ, ਉਹਨਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਹੁਣ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਭਾਵੇਂ ਮੱਧ ਪ੍ਰਦੇਸ਼, ਭਾਵੇਂ ਰਾਜਸਥਾਨ ਭਾਵੇਂ ਯੂਪੀ ਵਿਚੋਂ ਕਿਸੇ ਨੂੰ ਵੀ ਚੱਕ ਕੇ ਲਿਜਾ ਸਕਦੀ ਹੈ।

ਉਹਨਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਇੱਕ ਹਮਲਾ ਤਾਂ ਸਾਡੇ ਤੇ ਕਰ ਦਿੱਤਾ ਹੈ ਅਤੇ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਹਮਲਾ ਸਹਿ ਜਾਂਦੇ ਹਾਂ ਤਾਂ ਪਤਾ ਨਹੀਂ ਹੋਰ ਕਿੰਨੇ ਹਮਲੇ ਕਰੇਗੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੇਂਦਰ ਵੱਲੋਂ ਬੀਬੀਐਮਬੀ ਦਾ ਅਧਿਕਾਰ ਖੋਹਣ ਦੇ ਨਾਲ-ਨਾਲ ਬੀਐਸਐਫ ਦਾ ਦਾਇਰਾ ਬਾਰਡਰ ਤੋਂ ਲੈ ਕੇ ਅੰਦਰ ਤੱਕ 50 ਕਿਲੋਮੀਟਰ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਸਾਡੀ ਭਾਸ਼ਾ ਤੇ ਡਾਇਰੈਕਟ ਇਫੈਕਟ ਹੈ ਕਿ ਪੰਜਾਬੀ ਭਾਸ਼ਾ ਚੰਡੀਗੜ੍ਹ ਚੋਂ ਉਡ ਜਾਵੇ।

ਉਹਨਾਂ ਕਿਹਾ ਕਿ ਮੇਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਉਹ ਇਸ ਮਸਲੇ ਦਾ ਹੱਲ ਕੱਢਣ। ਉਹਨਾਂ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਹੈ। ਮੇਰੀ ਅਪੀਲ ਹੈ ਕਿ ਇਸ ਮਸਲੇ ਨੂੰ ਇੰਝ ਹੀ ਨਾ ਜਾਣ ਦਿੱਤਾ ਜਾਵੇ। ਜੇ ਇੰਝ ਹੀ ਇਹ ਮਸਲਾ ਜਾਣ ਦਿੱਤਾ ਗਿਆ ਤਾਂ ਕੇਂਦਰ ਸਰਕਾਰ ਹੋਰ ਵੀ ਕਈ ਮਸਲਿਆਂ ਤੇ ਪੰਜਾਬ ਦੇ ਅਧਿਕਾਰ ਖੋਵੇਗੀ।

ਭਗਵੰਤ ਮਾਨ ਇਸ ਮਸਲੇ ਤੇ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਆਪਣਾ ਵਫ਼ਦ ਲੈ ਕੇ ਜਾਣ। ਜੇ ਉਹ ਇਕੱਲੀ ਆਪਣੀ ਪਾਰਟੀ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਆਲ ਪਾਰਟੀ ਮੀਟਿੰਗ ਸੱਦ ਕੇ ਸਾਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਅਸੀਂ ਨਾਲ ਜਾਣ ਲਈ ਤਿਆਰ ਵੀ ਹਾਂ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਮੰਨਦੇ ਤਾਂ ਫਿਰ ਸਾਨੂੰ ਉਨ੍ਹਾਂ ਦੇ ਘਰ ਦੇ ਮੂਹਰੇ ਧਰਨਾ ਦੇਣਾ ਚਾਹੀਦਾ ਹੈ। ਤਾਂ ਕਿ ਪਤਾ ਲੱਗ ਸਕੇ ਕਿ ਕਿਵੇਂ ਕੇਂਦਰ ਸਰਕਾਰ ਨੇ ਪੰਜਾਬ ਨਾਲ ਭਾਰੀ ਵਿਤਕਰੇ ਦਾ ਕਦਮ ਚੁੱਕਿਆ ਹੈ। 

Click to comment

Leave a Reply

Your email address will not be published.

Most Popular

To Top