News

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਨਾਈਟ ਕਰਫਿਊ ਹਟਾਉਣ ਦੇ ਹੁਕਮ ਜਾਰੀ

ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘਟਦੇ ਹੀ ਪ੍ਰਸ਼ਾਸਨ ਨੇ ਕਈ ਪਾਬੰਦੀਆਂ ਹਟਾ ਦਿੱਤੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚੋਂ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ। ਹੁਣ ਚੰਡੀਗੜ੍ਹ ਵਿੱਚ ਰਾਤ ਸਾਢੇ 12 ਵਜੇ ਤੋਂ ਸਵੇਰੇ 5 ਵਜੇ ਤੱਕ ਕੋਈ ਰੋਕ ਨਹੀਂ ਹੋਵੇਗੀ ਅਤੇ ਲੋਕ ਗੈਰ-ਜ਼ਰੂਰੀ ਕੰਮਾਂ ਲਈ ਨਿਕਲ ਸਕਣਗੇ।

Chandigarh lifts night curfew; bars, restaurants can operate past 12

ਇਹ ਹੁਕਮ 11 ਫਰਵਰੀ ਤੋਂ ਲਾਗੂ ਹੋਣਗੇ। 14 ਫਰਵਰੀ ਨੂੰ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਪੂਰਨ ਤੌਰ ਤੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। 12 ਫਰਵਰੀ ਤੋਂ ਬਰਡ ਪਾਰਕ ਅਤੇ ਰੌਕ ਗਾਰਡ ਵੀ ਖੁੱਲ੍ਹ ਜਾਣਗੇ। ਸ਼ਹਿਰ ਦੇ ਬਾਜ਼ਾਰਾਂ, ਸਿਨੇਮਾ ਹਾਲਾਂ, ਮੰਡੀਆਂ, ਮਾਲਜ਼, ਹੋਟਲਾਂ, ਮਿਊਜ਼ੀਅਮਾਂ, ਰੈਸਟੋਰੈਂਟਾਂ, ਸਵੀਮਿੰਗ ਪੂਲਾਂ, ਸਿਹਤ ਕੇਂਦਰਾਂ ਤੋਂ ਵੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।

ਹਾਲਾਂਕਿ ਸਿਰਫ 200 ਲੋਕ ਇਨਡੋਰ ਅਤੇ 500 ਲੋਕ ਆਊਟਡੋਰ ਵਿੱਚ ਇਕੱਠੇ ਹੋ ਸਕਦੇ ਹਨ। ਕੁੱਲ ਖੇਤਰ ਦੇ 50 ਪ੍ਰਤੀਸ਼ਤ ਤੋਂ ਵੱਧ ਭੀੜ ਇਕੱਠੀ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਆਈਪੀਸੀ ਦੀ ਧਾਰਾ 188 ਤਹਿਤ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਪਾਜ਼ੀਟਿਵ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ, ਇਹ ਗਿਣਤੀ ਵਧ ਕੇ 100 ਤੋਂ ਪਾਰ ਹੋ ਗਈ।

Click to comment

Leave a Reply

Your email address will not be published.

Most Popular

To Top