ਚੰਡੀਗੜ੍ਹ ਪੁਲਿਸ ਦੇ ਐਸਐਸਪੀ ਚਾਹਲ ਨੂੰ ਹਟਾਉਣ ‘ਤੇ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਤਕਰਾਰ

ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਹਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਤਕਰਾਰ ਹੋ ਗਈ ਹੈ। ਮੁੱਖ ਮੰਤਰੀ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਰੋਸ ਪੱਤਰ ਲਿਖਿਆ ਹੈ। ਸੀਐਮ ਨੇ ਕਿਹਾ ਕਿ ਜੇ ਐਸਐਸਪੀ ਕੁਲਦੀਪ ਚਾਹਲ ਨੂੰ ਹਟਾਉਣਾ ਸੀ ਤਾਂ ਪਹਿਲਾਂ ਪੰਜਾਬ ਸਰਕਾਰ ਤੋਂ ਪੈਨਲ ਦੀ ਮੰਗ ਕੀਤੀ ਜਾਣੀ ਚਾਹੀਦੀ ਸੀ।
ਚੰਡੀਗੜ੍ਹ ਐਸਐਸਪੀ ਦਾ ਅਹੁਦਾ ਪੰਜਾਬ ਦੇ ਆਈਪੀਐਸ ਲਈ ਰਾਖਵਾਂ ਹੈ। ਪੰਜਾਬ ਇੱਕ ਨਵਾਂ ਪੈਨਲ ਭੇਜੇਗਾ ਅਤੇ ਫਿਰ ਐਸਐਸਪੀ ਦੀ ਬਦਲੀ ਕਰੇਗਾ। ਦੱਸ ਦਈਏ ਕਿ ਆਈਪੀਐਸ ਕੁਲਦੀਪ ਚਾਹਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਦੁਪਹਿਰ ਨੂੰ ਅਚਾਨਕ ਰਾਹਤ ਦੇ ਦਿੱਤੀ ਹੈ। ਚਾਹਲ 2009 ਬੈਚ ਦੇ ਅਧਿਕਾਰੀ ਹਨ ਤੇ ਐਸਐਸਪੀ ਚਾਹਲ ਦਾ ਕਾਰਜਕਾਲ ਅਕਤੂਬਰ 2023 ਤੱਕ ਸੀ।
ਉਹ ਤਿੰਨ ਸਾਲਾਂ ਤੋਂ ਡੈਪੂਟੇਸ਼ਨ ਤੇ ਸਨ। ਦੱਸ ਦਈਏ ਕਿ ਚੰਡੀਗੜ੍ਹ ਦੇ ਐਸਐਸਪੀ ਦੀ ਨਿਯੁਕਤੀ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਕੀਤੀ ਜਾਂਦੀ ਹੈ। 1990 ਤੋਂ ਬਾਅਦ ਪਹਿਲੀ ਵਾਰ ਪ੍ਰਸ਼ਾਸਨ ਨੇ ਐਸਐਸਪੀ ਨੂੰ ਇਸ ਤਰ੍ਹਾਂ ਅਚਾਨਕ ਹਟਾਇਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਇੱਕ-ਇੱਕ ਆਈਪੀਐਸ ਅਧਿਕਾਰੀ ਡੈਪੂਟੇਸ਼ਨ ਤੇ ਆਉਂਦੇ ਹਨ ਜਦਕਿ 6 ਆਈਪੀਐਸ ਯੂਟੀ ਕੇਡਰ ਵਿੱਚੋਂ ਤਾਇਨਾਤ ਹਨ। ਪਹਿਲਾਂ ਯੂਟੀ ਕੇਡਰ ਦੇ ਅਧਿਕਾਰੀਆਂ ਦੀ ਗਿਣਤੀ ਦੋ ਜਾਂ ਤਿੰਨ ਹੁੰਦੀ ਸੀ ਜੋ ਹੁਣ ਵੱਧ ਕੇ ਛੇ ਹੋ ਗਈ ਹੈ।