ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਅੱਜ ਐਲਾਨੇ ਜਾਣਗੇ ਨਤੀਜੇ, ਆਪ ਨੇ ਵੀ ਅਜ਼ਮਾਈ ਹੈ ਕਿਸਮਤ

ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਸ਼ੁੱਕਰਵਾਰ ਹੋਈਆਂ ਸਨ। ਅੱਜ ਵੋਟਾਂ ਦੀ ਗਿਣਤੀ ਹੋਣੀ ਹੈ। ਵੋਟਾਂ ਦੀ ਗਿਣਤੀ ਸ਼ਹਿਰ ਦੇ 9 ਨਿਰਧਾਰਤ ਕੇਂਦਰਾਂ ਤੇ ਹੋਵੇਗੀ ਅਤੇ ਅੰਤਿਮ ਨਤੀਜਾ ਦੁਪਹਿਰ ਤੱਕ ਐਲਾਨੇ ਜਾਣ ਦੀ ਉਮੀਦ ਹੈ। ਚੰਡੀਗੜ੍ਹ ਨਗਰ ਨਿਗਮ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ ਸੀ।

ਵਾਰਡਾਂ ਦੀ ਗਿਣਤੀ 2016 ਵਿੱਚ 26 ਤੋਂ ਵੱਧ ਕੇ ਹੁਣ 35 ਹੋ ਗਈ ਹੈ।ਕੁੱਲ 60 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਤਿੰਨ ਲੱਖ ਔਰਤਾਂ ਸਮੇਤ ਲਗਭਗ 6.3 ਲੱਖ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਸੀ। ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ 35 ਸੀਟਾਂ ‘ਤੇ 203 ਉਮੀਦਵਾਰ ਮੈਦਾਨ ‘ਚ ਹਨ।
ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੇ ਨਤੀਜੇ ਗੁਆਂਢੀ ਸੂਬਿਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਮੂੜ ਨੂੰ ਵੀ ਦਰਸਾਉਗੇ, ਜਿੱਥੇ ਛੇਤੀ ਹੀ ਚੋਣਾਂ ਹੋਣੀਆਂ ਹਨ। ਵੱਡੀ ਗੱਲ ਇਹ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਵੀ ਮੈਦਾਨ ‘ਚ ਹੈ। ਪਹਿਲਾਂ ਮੁੱਖ ਤੌਰ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਹੀ ਮੁਕਾਬਲਾ ਹੁੰਦਾ ਰਿਹਾ ਹੈ।
ਮੌਜੂਦਾ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਨਗਰ ਨਿਗਮ ਵਿੱਚ ਬਹੁਮਤ ਹੈ। ਪਿਛਲੀਆਂ ਮਿਉਂਸਪਲ ਚੋਣਾਂ ਵਿੱਚ ਭਾਜਪਾ ਨੇ 20 ਅਤੇ ਉਸਦੇ ਸਾਬਕਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਇੱਕ ਸੀਟ ਜਿੱਤੀ ਸੀ। ਕਾਂਗਰਸ ਸਿਰਫ਼ ਚਾਰ ਸੀਟਾਂ ਹੀ ਜਿੱਤਣ ਵਿਚ ਕਾਮਯਾਬ ਰਹੀ।
