ਚੰਡੀਗੜ੍ਹ ਦੀ ਅਦਾਲਤ ‘ਚ ਬੰਬ ਦੀ ਫੈਲੀ ਖ਼ਬਰ! ਪੁਲਿਸ ਨੇ ਕੰਪਲੈਕਸ ਨੂੰ ਖਾਲੀ ਕਰਕੇ ਕੀਤਾ ਸੀਲ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਬੰਬ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਇੱਕ ਕਾਲ ਆਈ ਸੀ ਜਿਸ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਬੰਬ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਤੁਰੰਤ ਉੱਥੇ ਪਹੁੰਚੀ। ਪੁਲਿਸ ਵੱਲੋਂ ਕੰਪਲੈਕਸ ਨੂੰ ਖਾਲੀ ਕਰਕੇ ਸੀਲ ਕਰ ਦਿੱਤਾ ਗਿਆ ਹੈ।
ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਲਈ ਕਿਹਾ ਗਿਆ ਹੈ। ਫਿਲਹਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।ਵੱਡੀ ਗਿਣਤੀ ’ਚ ਪੁਲਿਸ ਦੀ ਟੀਮ ਤੈਨਾਤ ਕੀਤੀਆਂ ਗਈਆਂ ਹਨ। ਦਰਅਸਲ ਚੰਡੀਗੜ੍ਹ ਪੁਲਿਸ 26 ਜਨਵਰੀ ਨੂੰ ਲਾਪ੍ਰਵਾਹੀ ਨਹੀਂ ਵਰਤਣਾ ਚਾਹੁੰਦੀ। ਪੰਜਾਬ ਵਿੱਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਵੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਕਾਰਨ ਅੱਜ ਸੈਕਟਰ 43 ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮੌਕ ਡਰਿਲ ਕਰਵਾਈ ਗਈ।
ਇੱਥੇ ਬੰਬ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਕਮਾਂਡੋ, ਡੌਗ ਸਕੁਐਡ, ਬੰਬ ਡਿਸਪੋਜ਼ਲ ਟੀਮ ਤੇ ਆਪਰੇਸ਼ਨ ਸੈੱਲ ਦੀ ਰਿਜ਼ਰਵ ਫੋਰਸ ਇੱਥੇ ਅਦਾਲਤ ਵਿੱਚ ਪਹੁੰਚ ਗਈ ਹੈ।ਇੱਥੇ ਅਦਾਲਤੀ ਅਮਲੇ ਤੇ ਚੈਂਬਰਾਂ ਵਿੱਚੋਂ ਵਕੀਲਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਚੈਕਿੰਗ ਮੁਹਿੰਮ ਜਾਰੀ ਹੈ। ਬੰਬ ਲਗਾਉਣ ਤੇ ਉਸ ਨੂੰ ਲੱਭਣ ਦੀ ਸਥਿਤੀ ਪੈਦਾ ਕੀਤੀ ਗਈ। ਸੈਕਟਰ 36 ਥਾਣੇ ਦੀ ਫੋਰਸ ਵੀ ਇੱਥੇ ਪੁੱਜ ਗਈ ਹੈ।