ਚੰਡੀਗੜ੍ਹ ’ਚ ਪਟਾਕਿਆਂ ਨੂੰ ਲੈ ਕੇ ਹੋਇਆ ਇਹ ਐਲਾਨ, ਨਹੀਂ ਚੱਲਣਗੇ ਪਟਾਕੇ?

 ਚੰਡੀਗੜ੍ਹ ’ਚ ਪਟਾਕਿਆਂ ਨੂੰ ਲੈ ਕੇ ਹੋਇਆ ਇਹ ਐਲਾਨ, ਨਹੀਂ ਚੱਲਣਗੇ ਪਟਾਕੇ?

ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਪਟਾਕਿਆਂ ਤੋਂ ਪਾਬੰਦੀ ਹਟਾ ਦਿੱਤੀ ਹੈ। ਕਰੀਬ ਦੋ ਸਾਲਾਂ ਬਾਅਦ ਲੋਕ ਰਾਵਣ ਦਹਿਨ, ਦੀਵਾਲੀ ਮੌਕੇ ਰਾਤ 8 ਤੋਂ 10 ਵਜੇ ਤੱਕ ਅਤੇ ਗੁਰੂ ਪਰਵ ਮੌਕੇ ਸਵੇਰੇ 4 ਤੋਂ 5 ਵਜੇ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾ ਸਕਣਗੇ। ਸਥਾਨ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਲੋਕ ਆਮ ਪਟਾਕੇ ਨਹੀਂ ਚਲਾਉਣਗੇ, ਸਿਰਫ਼ ਗ੍ਰੀਨ ਪਟਾਕੇ ਹੀ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

Go for green crackers this Diwali: GHMC to citizens

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ। ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਏਅਰ ਕੁਆਲਿਟੀ ਇੰਡੈਕਸ ਰਿਪੋਰਟ ਨੂੰ ਦੇਖ ਕੇ ਹੀ ਗ੍ਰੀਨ ਪਟਾਕਿਆਂ ਦੀ ਆਗਿਆ ਦਿੱਤੀ ਗਈ ਹੈ।

ਦੱਸਿਆ ਗਿਆ ਹੈ ਕਿ ਸਾਲ 2020 ਅਤੇ 2021 ਵਿੱਚ ਦੀਵਾਲੀ ਮੌਕੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਸੰਤੋਸ਼ਜਨਕ ਰਹੀ। ਦੁਸਹਿਰੇ ਵਾਲੇ ਦਿਨ ਗ੍ਰੀਨ ਪਟਾਕੇ, ਦੀਵਾਲੀ ਵਾਲੇ ਦਿਨ ਸ਼ਾਮ 8 ਤੋਂ 10 ਵਜੇ ਤੱਕ ਅਤੇ ਗੁਰੂ ਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਫਿਰ ਰਾਤ 9 ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

Leave a Reply

Your email address will not be published.