News

ਚੰਡੀਗੜ੍ਹ ‘ਚ ਨਿਯਮ ਤੋੜਣ ‘ਤੇ ਸਸਪੈਂਡ ਹੋ ਸਕਦਾ ਲਾਇਸੈਂਸ, ਬਦਲ ਗਏ ਨਿਯਮ

ਚੰਡੀਗੜ੍ਹ ਸ਼ਹਿਰ ਵਿੱਚ ਚਾਰ ਮੁੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗੱਡੀ ਦਾ ਚਲਾਨ ਹੋਣ ‘ਤੇ ਡਰਾਈਵਿੰਗ ਲਾਇਸੈਂਸ (DL Suspended) ਅਦਾਲਤ ਵਲੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜਿਸਦਾ ਅਦਾਲਤ ਵਿਚ ਭੁਗਤਾਨ ਕਰਨ ‘ਤੇ ਲਾਇਸੈਂਸ ਨਿਰਧਾਰਤ ਸਮੇਂ ਵਿਚ ਡਾਕ ਰਾਹੀਂ ਡਰਾਈਵਰ ਦੇ ਪਤੇ ‘ਤੇ ਪਹੁੰਚ ਜਾਂਦਾ ਸੀ।

ਹੁਣ ਯੂਟੀ ਪੁਲਿਸ ਨੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੋਂ ਬਾਅਦ ਮੁਅੱਤਲ ਲਾਇਸੈਂਸ ਹਾਸਲ ਕਰਨ ਲਈ ਅਦਾਲਤ ਵਿਚ ਭੁਗਤਾਨ ਦੇ ਨਾਲ ਟ੍ਰੈਫਿਕ ਸਕੂਲ ਤੋਂ ਮੁੜ ਸਿਖਲਾਈ ਲਾਜ਼ਮੀ ਹੋ ਗਈ। ਇਹ ਸੈਸ਼ਨ ਪਾਸ ਕਰਨ ਤੋਂ ਬਾਅਦ ਹੀ ਦੁਬਾਰਾ ਡਰਾਈਵਰ ਲਾਇਸੈਂਸ ਮਿਲੇਗਾ।

ਇਹ ਹਨ ਚਾਰ ਨਿਯਮ

ਸ਼ਰਾਬ ਪੀ ਕੇ ਡਰਾਈਵ ਕਰਨਾ

ਓਵਰ ਸਪੀਡ ਡਰਾਈਵਿੰਗ

ਲਾਲ ਲਾਈਟ ਜੰਪ ਕਰਨਾ

ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ

ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ ਡੀਐਲ ਨੇ ਅਦਾਲਤ ਦੇ ਆਦੇਸ਼ਾਂ ਤੇ ਮੁਅੱਤਲ ਕਰਦੀ ਹੈ। ਹੁਣ ਨਵੇਂ ਨਿਯਮ ਤਹਿਤ ਆਰਐਲਏ ਲਾਇਸੈਂਸ ਨੂੰ ਮੁਅੱਤਲ ਕਰਨ ਤੋਂ ਬਾਅਦ ਚਾਲਕ ਨੂੰ ਡਰਾਈਵਰ ਦੀ ਸਿਖਲਾਈ ਲਈ ਪੁਲਿਸ ਕੋਲ ਭੇਜਿਆ ਜਾਵੇਗਾ।

ਸੈਕਟਰ-23 ਸਥਿਤ ਚਿਲਡਰਨ ਟ੍ਰੈਫਿਕ ਪਾਰਕ ਵਿਖੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਇਲਾਵਾ ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਸਮੇਤ ਹੋਰ ਸੂਬੇ ਦੇ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ।

Click to comment

Leave a Reply

Your email address will not be published.

Most Popular

To Top