ਚੰਡੀਗੜ੍ਹ ’ਚ ਅੱਜ ਹੋਵੇਗਾ ‘ਏਅਰਸ਼ੋਅ’ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ

 ਚੰਡੀਗੜ੍ਹ ’ਚ ਅੱਜ ਹੋਵੇਗਾ ‘ਏਅਰਸ਼ੋਅ’ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ

ਅੱਜ ਚੰਡੀਗੜ੍ਹ ਵਿੱਚ ਏਅਰ ਫੋਰਸ ਡੇਅ ਤੇ ਭਾਰਤੀ ਹਵਾਈ ਸੈਨਾ ਦੀ ਬਹਾਦਰੀ ਦੇਖਣ ਨੂੰ ਮਿਲੇਗੀ। ਇਸ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਸ਼ਨੀਵਾਰ ਦੁਪਹਿਰ ਚੰਡੀਗੜ੍ਹ ਪਹੁੰਚਣਗੇ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਤੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਅਤੇ ਹੋਰਨਾਂ ਨਾਲ ਦੁਪਹਿਰ ਸੁਖਨਾ ਝੀਲ ਵਿਖੇ ਏਅਰਸ਼ੋਅ ਦੇਖਣਗੇ।

Image

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਚੰਡੀਗੜ੍ਹ ਪਹੁੰਚ ਰਹੇ ਹਨ। ਉਹਨਾਂ ਦੇ ਦੌਰੇ ਕਾਰਨ ਪੂਰਾ ਸ਼ਹਿਰ ਹਾਈ ਅਲਰਟ ਤੇ ਹੈ। ਏਅਰਸ਼ੋਅ ਤੋਂ ਬਾਅਦ ਸ਼ਾਮ 6 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ ਵਿਖੇ ਰਾਸ਼ਟਰਪਤੀ ਦਾ ਸੁਆਗਤ ਕੀਤਾ ਜਾਵੇਗਾ। ਇਸ ‘ਚ ਗੁਆਂਢੀ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਸ਼ਹਿਰ ਦੇ ਸੰਸਦ ਮੈਂਬਰ, ਮੇਅਰ ਅਤੇ ਸਾਰੇ ਕੌਂਸਲਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਸਤਿਕਾਰਯੋਗ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

Image

ਸਮਾਗਮ ‘ਚ ਰਾਸ਼ਟਰਪਤੀ ਨੂੰ ਸਨਮਾਨਿਤ ਕੀਤਾ ਜਾਵੇਗਾ। ਰਾਜ ਭਵਨ, ਯੂ. ਟੀ. ਗੈਸਟ ਹਾਊਸ ਅਤੇ ਹੋਟਲ ਮਾਊਂਟ ਵਿਊ ਵਿਖੇ ਹੋਰ ਮਹਿਮਾਨਾਂ ਲਈ ਵੀ ਤਿਆਰੀਆਂ ਚੱਲ ਰਹੀਆਂ ਹਨ। ਸੁਖ਼ਨਾ ਝੀਲ ਅਤੇ ਸੈਕਟਰ-9 ਸਥਿਤ ਯੂ. ਟੀ. ਸਕੱਤਰੇਤ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਰਾਸ਼ਟਰਪਤੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਸੀਲ ਕਰ ਦਿੱਤਾ ਗਿਆ ਹੈ।

ਸੈਕਟਰ-9 ਸਥਿਤ ਹਾਊਸਿੰਗ ਬੋਰਡ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਸਾਹਮਣੇ ਵਾਲੀ ਪਾਰਕਿੰਗ ਖਾਲ੍ਹੀ ਕਰਵਾ ਕੇ ਉੱਥੇ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਐਤਵਾਰ ਸਵੇਰੇ 10.45 ਵਜੇ ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ) ਦਾ ਦੌਰਾ ਕਰਨਗੇ ਅਤੇ ਕਨਵੋਕੇਸ਼ਨ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਉਹ ‘ਪੈੱਕ’ ‘ਚ ਹੀ 40 ਕਰੋੜ ਦੇ ਹੋਸਟਲ ਦਾ ਨੀਂਹ ਪੱਥਰ ਵੀ ਰੱਖਣਗੇ। ਸ਼ਨੀਵਾਰ ਸ਼ਹਿਰ ‘ਚ ਕੁੱਲ 4000 ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਦੀਆਂ 12 ਟੁਕੜੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਸੁਖ਼ਨਾ ਝੀਲ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। 30 ਪੁਲਸ ਨਾਕੇ ਹੋਣਗੇ, ਜੋ ਲੋਕਾਂ ਦਾ ਮਾਰਗ ਦਰਸ਼ਨ ਕਰਨਗੇ।

ਪ੍ਰੋਗਰਾਮ ‘ਚ ਪੰਜਾਬ ਅਤੇ ਹਰਿਆਣਾ ਦੇ ਕਈ ਅਧਿਕਾਰੀ ਵੀ ਸ਼ਿਰੱਕਤ ਕਰਨਗੇ। ਇਸ ਲਈ ਦੋਵਾਂ ਸੂਬਿਆਂ ਤੋਂ ਅਧਿਕਾਰੀ ਬੁਲਾਏ ਗਏ ਹਨ, ਤਾਂ ਜੋ ਸਿਸਟਮ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ। ਰਾਸ਼ਟਰਪਤੀ ਐਤਵਾਰ ਸਵੇਰੇ 10 ਵਜੇ ਸੈਕਟਰ-9 ਵਿਖੇ ਯੂ. ਟੀ. ਸਕੱਤਰੇਤ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਇਨ੍ਹੀਂ ਦਿਨੀਂ ਇਮਾਰਤ ‘ਚ ਦਿਨ-ਰਾਤ ਕੰਮ ਚੱਲ ਰਿਹਾ ਹੈ, ਤਾਂ ਜੋ ਇਸ ਨੂੰ ਤਿਆਰ ਕੀਤਾ ਜਾ ਸਕੇ।

Leave a Reply

Your email address will not be published.