ਚੰਡੀਗੜ੍ਹ ਚੋਣਾਂ ’ਚ ਜਿੱਤ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ, ‘ਅਜੇ ਇਹ ਟਰੇਲਰ ਹੈ, ਪਿਕਚਰ ਸਾਰੀ ਬਾਕੀ ਹੈ’

ਚੰਡੀਗੜ੍ਹ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਈ ਸੀ, ਤੇ ਪਹਿਲੀ ਵਾਰ ਵਿੱਚ ਹੀ ਆਪ ਨੇ ਬਾਜੀ ਮਾਰੀ ਹੈ। ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਰਾਘਵ ਚੱਢਾ ਨੇ ਕਿਹਾ ਕਿ, ਇਹ ਤਾਂ ਇੱਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ। ਹੁਣ ਤੱਕ ਦੇ ਚੋਣ ਨਤੀਜਿਆਂ ਨੂੰ ਵੇਖ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਦਿਆਂ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਅਜੇ ਇਹ ਟਰੇਲਰ ਹੈ ਅਤੇ ਪਿਕਚਰ ਸਾਰੀ ਬਾਕੀ ਹੈ, ਇਹ ਇੱਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ। ਇਹ ਜਿੱਤ ਕੇਜਰੀਵਾਲ ਮਾਡਲ ਆਫ਼ ਗਵਰਨੈਂਸ ਦੀ ਜਿੱਤ ਹੈ। ਚੰਡੀਗੜ੍ਹ ਦੇ ਲੋਕ ਵੀ ਦਿੱਲੀ ਮਾਡਲ ਵੇਖਣਾ ਚਾਹੁੰਦੇ ਹਨ।
ਉਸ ਮਾਡਲ ਨੂੰ ਅਜ਼ਮਾਉਣਾ ਚਾਹੁੰਦੇ ਹਨ। ਰਾਘਵ ਚੱਢਾ ਨੇ ਕਿਹਾ ਕਿ, “ਇੱਥੇ ਪਿਛਲੇ 25 ਸਾਲਾਂ ਤੋਂ ਚੰਡੀਗੜ੍ਹ ਦੀ ਸਿਆਸਤ ਤੇ ਭਾਜਪਾ ਅਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਲੜੀ ਹੈ ਅਤੇ ਪਹਿਲੀ ਵਾਰ ਵਿੱਚ ਹੀ ਲੋਕਾਂ ਨੇ ਆਪ ਨੂੰ ਵੱਡੀ ਜਿੱਤ ਦਿੱਤੀ ਹੈ। ਅੱਜ ਲੋਕਾਂ ਨੇ ਕੇਜਰੀਵਾਲ ਮਾਡਲ ਆਫ਼ ਗਵਰਨੈਂਸ ਤੇ ਮੋਹਰ ਲਾਉਂਦੇ ਹੋਏ ਆਪ ਨੂੰ ਬਿਹਤਰੀਨ ਨਤੀਜੇ ਦਿੰਦੇ ਹੋਏ ਕੇਜਰੀਵਾਲ ਨੂੰ ਵੋਟਾਂ ਦਿੱਤੀਆਂ ਸਨ।
ਉਹਨਾਂ ਕਿਹਾ ਕਿ ਜੋ ਇਸ ਸਮੇਂ ਮੂਡ ਚੰਡੀਗੜ੍ਹ ਦਾ ਹੈ, ਉਹੀ ਮੂਡ ਕਦੇ ਨਾ ਕਦੇ ਪੰਜਾਬ ਦਾ ਵੀ ਹੋਵੇਗਾ। ਪਹਿਲੀ ਵਾਰ ਆਪ ਨੇ ਇੱਥੇ ਚੋਣ ਲੜੀ ਹੈ ਅਤੇ ਲੋਕਾਂ ਨੇ ਬਿਹਤਰੀਨ ਜਿੱਤ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਇਸ ਦੇ ਲਈ ਉਹਨਾਂ ਨੇ ਸਾਰੇ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ। ਆਮ ਆਦਮੀ ਪਾਰਟੀ ਨੇ ਹੁਣ ਤੱਕ ਦੇ ਚੋਣ ਨਤੀਜਿਆਂ ’ਚ 8 ਵਾਰਡਾਂ ’ਚ ਜਿੱਤ ਹਾਸਲ ਕਰ ਲਈ ਹੈ।
8 ਵਾਰਡਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣਾਂ ਜਿੱਤ ਚੁੱਕੇ ਹਨ। ਇਸ ਦੇ ਇਲਾਵਾ ਭਾਜਪਾ ਅਤੇ ਕਾਂਗਰਸ ਨੇ 5-5 ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ। ਚੰਡੀਗੜ੍ਹ ਵਿਖੇ 24 ਦਸੰਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਥੇ ਹੁਣ ਤੱਕ ਆਪ ਆਦਮੀ ਪਾਰਟੀ ਨੇ ਲੀਡ ਬਣਾ ਲਈ ਹੈ।
