News

ਚੰਗੀ ਖ਼ਬਰ, ਘਰ ’ਚ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਨਹੀਂ ਹੋ ਰਹੀ ਗੰਭੀਰ ਬੀਮਾਰੀ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਲੋਕਾਂ ਨੂੰ ਇਕ ਵਾਰ ਫਿਰ ਤੋਂ ਮੌਤ ਦੇ ਕਿਨਾਰੇ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਹਰ ਪਾਸੇ ਆਕਸੀਜਨ ਅਤੇ ਮੈਡੀਕਲ ਸਹੂਲਤਾਂ ਦੀ ਕਮੀ ਹੋ ਰਹੀ ਹੈ। ਉੱਥੇ ਹੀ ਇਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ। ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਵਾਇਰਸ ਦੇ ਅਸਰ ਤੋਂ ਨਿੱਕਲਣ ਵਿੱਚ ਕਾਫ਼ੀ ਵਕਤ ਲੱਗ ਰਿਹਾ ਹੈ।

Coronavirus: New coronavirus variant found in United Kingdom, here's what  we know - Times of India

ਹੁਣ ਇੱਕ ਨਵੇਂ ਸਰਵੇਖਣ ’ਚ ਆਖਿਆ ਗਿਆ ਹੈ ਕਿ ਕੋਰੋਨਾ ਤੋਂ ਠੀਕ ਹੋਣ ਦੇ ਬਾਵਜੁਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਨਵੇਂ ਅਧਿਐਨ ਮੁਤਾਬਕ ਜਿਹੜੇ ਕੋਰੋਨਾ ਮਰੀਜ਼ ਹਸਪਤਾਲ ਵਿੱਚ ਭਰਤੀ ਨਹੀਂ ਹੋਏ ਉਹਨਾਂ ਨੂੰ ਗੰਭੀਰ ਮਰੀਜ਼ਾਂ ਦੇ ਮੁਕਾਬਲੇ ਰਿਕਵਰੀ ਤੋਂ ਬਾਅਦ ਘੱਟ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੈਡੀਕਲ ਜਨਰਲ ‘ਦਿ ਲੈਂਸੈਂਟ’ ਦੀ ਇਕ ਸਟੱਡੀ ਵਿੱਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ ਭਾਵ ਜੋ ਘਰ ਵਿੱਚ ਹੀ ਰਹਿ ਕੇ ਹੀ ਰੀਕਵਰੀ ਕਰ ਗਏ ਹਨ ਉਹਨਾਂ ਵਿੱਚ ਵਾਇਰਸ ਦੇ ਲੌਂਗ ਟਰਮ ਗੰਭੀਰ ਅਸਰ ਘੱਟ ਵੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਇਸ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਹਸਪਤਾਲ ਵਿੱਚ ਦਾਖਲ ਨਾ ਹੋਣ ਵਾਲੇ ਕੋਰੋਨਾ ਦੇ ਮਰੀਜ਼ਾਂ ਵਿੱਚ ਗੰਭੀਰ ਦੀਰਘਕਾਲੀ ਪ੍ਰਭਾਵ ਦਾ ਖਤਰਾ ਘੱਟ ਦਿਸਿਆ ਹੈ।

ਅਧਿਐਨ ਵਿੱਚ ਕਿਹਾ ਗਿਆ ਹੈ ਕਿ ਘਰ ਅੰਦਰ ਰਹਿ ਕੇ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਅੱਗੇ ਚੱਲ ਕੇ ਕੋਈ ਗੰਭੀਰ ਬੀਮਾਰੀ ਦਾ ਖ਼ਤਰਾ ਨਹੀਂ ਹੈ। ਪਰ ਅਜਿਹੇ ਮਰੀਜ਼ਾਂ ਵਿੱਚ ਕੁਝ ਸਮੇਂ ਬਾਅਦ ਥ੍ਰੋਂਬੋਐਂਬੋਲਿਜ਼ਮ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਨੂੰ ਠੀਕ ਹੋਣ ਵਿੱਚ 2 ਹਫ਼ਤਿਆਂ ਤੋਂ ਲੈ ਕੇ 6 ਮਹੀਨੇ ਬਾਅਦ ਤੱਕ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

Click to comment

Leave a Reply

Your email address will not be published. Required fields are marked *

Most Popular

To Top