ਚੌਲਾਂਗ ਟੋਲ ਪਲਾਜ਼ਾ ਧਰਨੇ ’ਤੇ ਕਿਸਾਨਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ, 15 ਦਸੰਬਰ ਨੂੰ ਲੱਗਿਆ ਸੀ ਧਰਨਾ

 ਚੌਲਾਂਗ ਟੋਲ ਪਲਾਜ਼ਾ ਧਰਨੇ ’ਤੇ ਕਿਸਾਨਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ, 15 ਦਸੰਬਰ ਨੂੰ ਲੱਗਿਆ ਸੀ ਧਰਨਾ

ਕਿਸਾਨ ਜੱਥੇਬੰਦੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੌਲਾਂਗ ਟੋਲ ਪਲਾਜ਼ਾ ਨੂੰ ਬੰਦ ਕਰਵਾ ਕੇ ਲਾਏ ਪੱਕੇ ਮੋਰਚੇ ਦੇ ਚੌਥੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸ ਦੌਰਾਨ ਬੀਤੇ ਦਿਨ ਤੋਂ ਹੀ ਕਿਸਾਨਾਂ ਦਾ ਵਿਰੋਧ ਕਰ ਰੇਹ ਟੋਲ ਕਰਮਚਾਰੀ ਵੀ ਸੜਕ ਕਿਨਾਰੇ ਧਰਨਾ ਲਾ ਕੇ ਬੈਠੇ ਰਹੇ।

PunjabKesari

ਅੱਜ ਕਿਸਾਨ ਜੱਥੇਬੰਦੀ ਨੇ ਮਾਲਬਰੋਜ ਕੰਪਨੀ ਦੇ ਪ੍ਰਦੂਸ਼ਣ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਤੇ ਕੀਤੇ ਗਏ ਪਰਚਿਆਂ ਖਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਸੂਬਾ ਸਰਕਾਰ ਸੀਐਮ ਭਗਵੰਤ ਮਾਨ ਅਤੇ ਦੀਪ ਮਲਹੋਤਰਾ ਦੇ ਪੁਤਲਿਆਂ ਨੂੰ ਫੂਕਿਆ। ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ, ਗੁਰਪ੍ਰੀਤ ਸਿੰਘ ਖਾਨਪੁਰ, ਹਰਵਿੰਦਰ ਸਿੰਘ ਮਸਾਣੀਆਂ, ਸੀਨੀਅਰ ਮੀਤ ਪ੍ਰਧਾਨ ਪੰਜਾਬ ਸਵਿੰਦਰ ਸਿੰਘ ਚੁਤਾਲਾ ਅਤੇ ਹਰਦੀਪ ਸਿੰਘ ਫੌਜੀ ਦੀ ਅਗਵਾਈ ਵਿੱਚ ਅੱਜ ਦੁਪਹਿਰ ਸੂਬਾ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਸੀਨੀਅਰ ਮੀਤ ਪ੍ਰਧਾਨ ਚੁਤਾਲਾ ਨੇ ਜ਼ੀਰਾ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ਼ ਚੱਲ ਰਹੇ ਲੰਬੇ ਧਰਨੇ ਦੌਰਾਨ 125 ਕਿਸਾਨਾਂ ਤੇ ਪਰਚੇ ਅਤੇ 10 ਕਿਸਾਨਾਂ ਦੀ ਅਖੌਤੀ ਇਨਕਲਾਬੀ ਸਰਕਾਰ ਵੱਲੋਂ ਗ੍ਰਿਫ਼ਤਾਰੀ ਦੀ ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਲਗਾਤਾਰ ਦੀਪ ਮਲਹੋਤਰਾ ਵਰਗੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਕੇ ਕੁਦਰਤ ਅਤੇ ਇਨਸਾਨ ਜਾਤੀ ਦੇ ਵਾਤਾਵਾਰਣ ਨਾਲ ਖਿਲਵਾੜ ਕਰ ਰਹੀਆਂ ਮਿੱਲਾਂ ਦਾ ਸਾਥ ਦੇ ਰਹੀਆਂ ਹਨ।

ਉਹਨਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟ ਦੇ ਆਗੂ ਬਲਰਾਜ ਸਿੰਘ ਠੇਰੂਕੇ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ। ਉਹਨਾਂ ਕਿਹਾ ਕਿ 15 ਜਨਵਰੀ ਤੱਕ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਅਤੇ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਾ ਵਿਖਾਈ ਤਾਂ ਬਾਅਦ ਵਿੱਚ ਅੰਦੋਲਨ ਦੀ ਨਵੀਂ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।

ਇਸ ਮੌਕੇ ਪਰਮਜੀਤ ਸਿੰਘ ਭੁੱਲਾ, ਕਸ਼ਮੀਰ ਸਿੰਘ ਫੱਤਾ ਕੁੱਲਾ, ਝਿਰਮਲ ਸਿੰਘ ਬੱਜੂਮਾਨ, ਹਰਜੀਤ ਸਿੰਘ ਲੀਲਕਲਾਂ, ਮਨਜੀਤ ਸਿੰਘ ਮਸਾਣੀਆਂ ਹੋਰ ਕਈ ਕਿਸਾਨ ਮੌਜੂਦ ਸਨ। ਉਨ੍ਹਾਂ ਆਖਿਆ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਰਹੇ ਅਨੇਕਾਂ ਮੈਂਬਰ ਤੇ ਅਹੁਦੇਦਾਰ ਜਥੇਬੰਦੀ ਦੇ ਮਾੜੇ ਵਰਤਾਰੇ ਦੇ ਵਿਰੋਧ ਵਿਚ ਮੈਂਬਰਸ਼ਿਪ ਛੱਡਣਗੇ।

Leave a Reply

Your email address will not be published. Required fields are marked *