ਚੋਰਾਂ ਨੇ ਘਰ ’ਚ ਵੜ ਕੀਤੀ ਚੋਰੀ, ਸਰਕਾਰੀ ਕਣਕ ਅਤੇ ਸੋਨਾ ਲੈ ਹੋਏ ਫਰਾਰ

 ਚੋਰਾਂ ਨੇ ਘਰ ’ਚ ਵੜ ਕੀਤੀ ਚੋਰੀ, ਸਰਕਾਰੀ ਕਣਕ ਅਤੇ ਸੋਨਾ ਲੈ ਹੋਏ ਫਰਾਰ

ਹਲਕਾ ਕਾਦੀਆਂ ਦੇ ਪਿੰਡ ਰੂੜਾ ਬੁੱਟਰ ਵਿੱਚ ਇੱਕ ਦਿਨ ਵਿੱਚ ਹੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ 2 ਘਰਾਂ ਵਿੱਚ ਅੰਜਾਮ ਦਿੱਤਾ ਗਿਆ ਹੈ। ਚੋਰਾਂ ਨੇ 1 ਘਰ ਚੋਂ ਕਣਕ ਚੋਰੀ ਕੀਤੀ ਹੈ। ਉੱਧਰ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਓਹ ਦਿਹਾੜੀ ਕਰ ਕੇ ਆਪਣਾ ਗੁਜਾਰਾ ਕਰਦੇ ਹਨ ਅਤੇ ਜਦੋਂ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਏ ਗਏ ਸੀ ਤਾਂ ਚੋਰਾਂ ਵੱਲੋਂ 4 ਕੁਆਇੰਟਲ ਕਣਕ ਚੋਰੀ ਕਰ ਲਈ ਗਈ।

ਓਥੇ ਹੀ ਇਸੇ ਪਿੰਡ ਦੇ ਕਿਸੇ ਹੋਰ ਘਰ ਵਿੱਚ ਚੋਰਾਂ ਨੇ ਲੱਖਾਂ ਦਾ ਸਮਾਨ ਅਤੇ ਨਗਦੀ ਚੋਰੀ ਕੀਤੀ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਓਹ ਜ਼ਿਆਦਾਤਰ ਪੇਕੇ ਘਰ ਹੀ ਰਹਿੰਦੇ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਘਰ ਆ ਕੇ ਗਏ ਸੀ, ਇਸੇ ਦੌਰਾਨ ਚੋਰਾਂ ਵੱਲੋਂ ਘਰ ਵਿੱਚ ਪਿਆ 3 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਨਗਦੀ ਚੋਰੀ ਕਰਨ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਮਾਮਲੇ ਬਾਰੇ ਪੁਲਿਸ ਨੇ ਕਿਹਾ ਕਿ ਓਹਨਾਂ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published.