News

ਚੋਣ ਕਮਿਸ਼ਨ ਨੇ 10 ਫਰਵਰੀ ਤੋਂ 7 ਮਾਰਚ ਤੱਕ ਐਗਜ਼ਿਟ ਪੋਲ ‘ਤੇ ਲਾਈ ਪਾਬੰਦੀ

ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਚੋਣ ਕਮਿਸ਼ਨ ਨੇ 10 ਫਰਵਰੀ ਨੂੰ ਸਵੇਰੇ 7 ਵਜੇ ਤੋਂ 7 ਮਾਰਚ ਨੂੰ ਸ਼ਾਮ 6.30 ਵਜੇ ਤੱਕ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸਾਰੇ ਐਗਜ਼ਿਟ ਪੋਲ ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਕੋਈ ਐਗਜ਼ਿਟ ਪੋਲ ਨਹੀਂ ਕਰਵਾਏਗਾ ਅਤੇ ਨਾ ਹੀ ਕਿਸੇ ਐਗਜ਼ਿਟ ਪੋਲ ਦੇ ਨਤੀਜੇ ਨੂੰ ਪ੍ਰਿੰਟ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਕਾਸ਼ਿਤ ਜਾਂ ਜਨਤਕ ਨਹੀਂ ਕਰੇਗਾ।

Image

ਉਹਨਾਂ ਅੱਗੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੋ ਸਾਲ ਤੱਕ ਦੀ ਮਿਆਦ ਲਈ ਜੇਲ੍ਹ ਜਾਂ ਜੁਰਮਾਨਾ ਜਾਂ ਦੋਵਾਂ ਦੇ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ। ਅਗਲੀਆਂ ਹਦਾਇਤਾਂ ਵਿੱਚ ਕਿਹਾ ਗਿਆ ਕਿ ਆਮ ਚੋਣਾਂ ਦੇ ਸਬੰਧਤ ਪੋਲਿੰਗ ਖੇਤਰਾਂ ਵਿੱਚ ਵੋਟਾਂ ਪੈਣ ਦੇ ਨਿਰਧਾਰਿਤ ਸਮੇਂ ਦੇ ਨਾਲ ਸਮਾਪਤ ਹੋਣ ਵਾਲੇ 48 ਘੰਟਿਆਂ ਦੇ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਓਪੀਅਨ ਪੋਲ ਜਾਂ ਕਿਸੇ ਵੀ ਹੋਰ ਚੋਣ ਪੋਲ ਦੇ ਨਤੀਜਿਆਂ ਸਮੇਤ ਕਿਸੇ ਵੀ ਚੋਣ ਨਾਲ ਸਬੰਧਤ ਮਾਮਲੇ ਨੂੰ ਪ੍ਰਦਰਸ਼ਿਤ ਕਰਨ ਦੀ ਮਨਾਹੀ ਹੋਵੇਗੀ।

ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਐਗਜ਼ਿਟ ਪੋਲ ਦੇ ਸੰਚਾਲਨ, ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਵਿੱਚ ਇਸ ਦੇ ਪ੍ਰਕਾਸ਼ਨ ਜਾਂ ਇਸ ਦੇ ਪ੍ਰਚਾਰ ਤੇ 10 ਫਰਵਰੀ ਨੂੰ ਸਵੇਰੇ 7 ਵਜੇ ਤੋਂ 7 ਮਾਰਚ ਸ਼ਾਮ 6.30 ਵਜੇ ਤੱਖ ਪਾਬੰਦੀ ਲਾਈ ਗਈ ਹੈ। ਮਨੀਪੁਰ ਦੀਆਂ 60 ਸੀਟਾਂ ਲਈ 27 ਫਰਵਰੀ ਅਤੇ 3 ਮਾਰਚ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ, ਜਦੋਂ ਕਿ ਗੋਆ (40 ਸੀਟਾਂ) ਅਤੇ ਉੱਤਰਾਖੰਡ (70 ਸੀਟਾਂ) ਲਈ 14 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ।

ਇਸ ਤੋਂ ਇਲਾਵਾ 20 ਫਰਵਰੀ ਨੂੰ ਪੰਜਾਬ (117 ਸੀਟਾਂ) ਵਿੱਚ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਸਾਰੇ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ। ਉੱਤਰ ਪ੍ਰਦੇਸ਼ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ 10 ਫਰਵਰੀ ਨੂੰ ਹੋਣੀਆਂ ਹਨ।

ਇਸ ਤੋਂ ਬਾਅਦ ਦੂਜਾ ਪੜਾਅ 14 ਫਰਵਰੀ, ਤੀਜਾ ਪੜਾਅ 20 ਫਰਵਰੀ, ਚੌਥਾ ਪੜਾਅ 23 ਫਰਵਰੀ, ਪੰਜਵਾਂ ਪੜਾਅ 27 ਫਰਵਰੀ ਨੂੰ ਹੋਵੇਗਾ। ਇਸ ਤੋਂ ਇਲਾਵਾ ਛੇਵੇਂ ਪੜਾਅ ਦੀਆਂ ਚੋਣਾਂ 3 ਮਾਰਚ ਨੂੰ ਅਤੇ ਸੱਤਵੇਂ ਪੜਾਅ ਦੀਆਂ ਚੋਣਾਂ 7 ਮਾਰਚ ਨੂੰ ਹੋਣਗੀਆਂ। ਇਸ ਦੇ ਨਾਲ ਹੀ ਪੰਜਾਬ ਵਿੱਚ ਇੱਕੋ ਹੀ ਗੇੜ ਵਿੱਚ ਵੋਟਾਂ ਪੈਣਗੀਆਂ।

Click to comment

Leave a Reply

Your email address will not be published.

Most Popular

To Top