News

ਚੋਣ ਕਮਿਸ਼ਨ ਨੇ ਜਾਰੀ ਕੀਤਾ ਹੁਕਮ, ਵੈਕਸੀਨ ਸਰਟੀਫਿਕੇਟ ਤੋਂ ਹਟਾਈ ਜਾਵੇ ਪੀਐਮ ਮੋਦੀ ਫੋਟੋ

ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਅਗਲੇ 72 ਘੰਟਿਆਂ ਵਿੱਚ ਚੋਣ ਪ੍ਰਚਾਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈਕਸੀਨ ਵਾਲੀ ਤਸਵੀਰ ਅਤੇ ਵੀਡੀਓ ਹਟਾਉਣ ਦਾ ਹੁਕਮ ਦਿੱਤਾ ਹੈ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਅਪਣੀ ਸ਼ਿਕਾਇਤ ਵਿੱਚ ਇਸ ਨੂੰ ਭਾਜਪਾ ਦਾ ‘ਸੈਲਫ ਪ੍ਰਮੋਸ਼ਨ’ ਕਰਾਰ ਦਿੱਤਾ ਸੀ। ਪੱਛਮੀ ਬੰਗਾਲ ਵਿੱਚ ਪੈਟਰੋਲ ਪੰਪਾਂ ਸਮੇਤ ਕਈ ਹੋਰ ਸਰਵਜਨਿਕ ਥਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈਕਸੀਨ ਲੈਂਦੇ ਹੋਏ ਹੋਡ੍ਰਿਗਸ ਲਗਾਏ ਗਏ ਸੀ।

World's biggest Covid vaccination to begin in India soon, election-like  preparations underway; details here - The Financial Express

ਇਹਨਾਂ ਹੋਡ੍ਰਿਗਸਾਂ ਖਿਲਾਫ਼ ਟੀਐਮਸੀ ਨੇ ਕਮਿਸ਼ਨ ਵਿੱਚ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਹੁਣ ਕਮਿਸ਼ਨ ਨੇ ਅਜਿਹੇ ਪੋਸਟਰਾਂ ਨੂੰ ਅਗਲੇ 72 ਘੰਟਿਆਂ ਵਿੱਚ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਕਾਫੀ ਪਹਿਲਾਂ ਹੀ ਟੀਐਮਸੀ ਅਤੇ ਭਾਜਪਾ ਵਿੱਚ ਹਲਚਲ ਜਾਰੀ ਹੈ। ਵੈਕਸੀਨ ਡੋਜ਼ ਲੈਣ ਤੋਂ ਬਾਅਦ ਕੇਂਦਰੀ ਸਿਹਤ ਵਿਭਾਗ ਦੇ ਸਰਟੀਫਿਕੇਟ ਨੂੰ ਲੈ ਕੇ ਟੀਐਮਸੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ। ਇਸ ਵੈਕਸੀਨੇਸ਼ਨ ਸਰਟੀਫਿਕੇਟ ’ਤੇ ਪੀਐਮ ਮੋਦੀ  ਦੀ ਤਸਵੀਰ ਤੋਂ ਇਲਾਵਾ ਉਹਨਾਂ ਵੱਲੋਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਇਕ ਸੁਨੇਹਾ ਵੀ ਛਪਿਆ ਹੋਇਆ ਹੈ।

ਡੇਰੇਕ ਓ ਬ੍ਰਾਇਨ ਨੇ ਅਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸਿਹਤ ਵਿਭਾਗ ਵੱਲੋਂ ਦਿੱਤੇ ਜਾ ਰਹੇ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਪੀਐਮ ਮੋਦੀ ਨਾ ਸਿਰਫ ਅਪਣੇ ਅਹੁਦੇ ਦਾ ਦੁਰਉਪਯੋਗ ਕਰ ਰਹੇ ਹਨ ਬਲਕਿ ਕੋਵਿਡ ਵੈਕਸੀਨ ਬਣਾਉਣ ਵਾਲਿਆਂ ਦਾ ਕ੍ਰੈਡਿਟ ਵੀ ਚੋਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਖੁਲ੍ਹੇਆਮ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੀ ਬਿਨਾਂ ਸਵਾਰਥ ਤੋਂ ਸੇਵਾ ਨੂੰ ਕਮਜ਼ੋਰ ਕਰ ਰਹੇ ਹਨ।  

Click to comment

Leave a Reply

Your email address will not be published. Required fields are marked *

Most Popular

To Top