News

ਚੋਣਾਂ ਹਾਰਨ ਤੋਂ ਬਾਅਦ ਮੂਸੇਵਾਲਾ ਦਾ ਬਿਆਨ, ਜੇ ਚੋਣਾਂ ਲੜਿਆ ਸੀ ਤਾਂ ਹੀ ਹਾਰਿਆ, ਅਗਲੀ ਵਾਰ ਫਿਰ ਲੜਾਂਗਾ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਨੇ ਚੁੱਪੀ ਤੋੜੀ ਹੈ। ਮੂਸੇਵਾਲਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ, “ਉਹ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ। ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਹਨਾਂ ਦੀ ਜ਼ਮਾਨਤ 15 ਸਾਲ ਪਹਿਲਾਂ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਪਈਆਂ ਹਨ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ।

Punjab Election 2022: Punjabi singer Sidhu Moosewala joins Congress ahead  of polls

ਇਹ ਕੁੰਭ ਦਾ ਮੇਲਾ ਨਹੀਂ। ਅਗਲੀ ਵਾਰ ਫਿਰ ਲੜਾਂਗਾ।” ਸਿੱਧੂ ਮੂਸੇਵਾਲਾ ਨੇ ਕਿਹਾ ਕਿ, ਮੈਂ ਜ਼ਿੰਮੇਵਾਰੀ ਨਿਭਾਈ ਹੈ, ਡਟ ਕੇ ਰਹਾਂਗਾ। ਮੈਂ ਪਿੰਡ ਵਾਸੀਆਂ ਨੂੰ ਕਿਹਾ ਕਿ ਜਿੱਥੇ ਜਿੱਤਣ ਵਾਲਾ ਹੱਥ ਖੜ੍ਹਾ ਕਰ ਜਾਵੇ, ਉੱਥੇ ਮੂਸੇਵਾਲਾ ਉਹਨਾਂ ਦੇ ਨਾਲ ਖੜ੍ਹ ਜਾਵੇਗਾ। ਮੈਂ 3 ਮਹੀਨੇ ਲੋਕਾਂ ਵਿਚਕਾਰ ਰਿਹਾ। ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਿਆ।

ਉਹਨਾਂ ਅੱਗੇ ਕਿਹਾ ਕਿ ਜੇ ਮੈਂ ਅੱਜ ਕਲਾਕਾਰ ਬਣਿਆ ਹਾਂ ਤਾਂ ਇਸ ਤੋਂ ਪਹਿਲਾਂ ਸ਼ੁਭਦੀਪ ਸਿੰਘ ਹਜ਼ਾਰ ਵਾਰ ਹਾਰਿਆ ਸੀ ਤੇ ਫਿਰ ਸਿੱਧੂ ਮੂਸੇਵਾਲਾ ਬਣਿਆ ਸੀ। ਦੱਸ ਦਈਏ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਸਿੰਗਲਾ ਨੇ 63323 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

Click to comment

Leave a Reply

Your email address will not be published.

Most Popular

To Top