ਚੋਣਾਂ ਬਾਅਦ ਸਖ਼ਤ ਸੁਰੱਖਿਆ ਹੇਠ ਰੱਖੀਆਂ ਗਈਆਂ ਹਨ ਈਵੀਐਮ ਮਸ਼ੀਨਾਂ
By
Posted on

ਪੰਜਾਬ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਕੜੀ ਸੁਰੱਖਿਆ ਹੇਠ ਰੱਖਿਆ ਗਿਆ ਹੈ। ਇਸ ਦੇ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਇਸ ਦੇ ਨਾਲ ਹੀ ਹਰ ਹਲਕੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪੰਜਾਬੀਆਂ ਦੇ ਫ਼ੈਸਲੇ ਦੀ ਸੁਰੱਖਿਆ ਸਖ਼ਤ ਪਹਿਰੇ ਹੇਠ ਕੀਤੀ ਜਾ ਰਹੀ ਹੈ।

ਸੁਰੱਖਿਆ ਲਈ ਪੈਰਾ-ਮਿਲਟਰੀ ਫੋਰਸ ਅਤੇ ਆਰਮਡ ਫੋਰਸ ਤਾਇਨਾਤ ਕੀਤੀ ਗਈ ਹੈ। ਮੁਹਾਲੀ ਵਿੱਚ ਦੋ ਥਾਵਾਂ ਤੇ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ, ਇਕ ਹੈ ਰਤਨ ਪ੍ਰੋਫੈਸ਼ਨਲ ਕਾਲਜ, ਅਤੇ ਦੂਜਾ ਸਪੋਰਟਸ ਕੰਪਲੈਕਸ।
ਇਸ ਦੇ ਨਾਲ ਹੀ ਹਰ ਉਮੀਦਵਾਰ ਨੂੰ ਸਟਰੌਂਗ ਰੂਮ ਦੇ ਕੋਲ ਟੈਂਟ ਲਾਉਣ ਦੀ ਆਗਿਆ ਦਿੱਤੀ ਗਈ ਤਾਂ ਕਿ ਉਹ ਸਟਰੌਂਗ ਰੂਮ ਨੂੰ ਚੈੱਕ ਕਰ ਸਕੇ। ਇਸ ਦੇ ਨਾਲ ਹੀ ਫਿਰੋਜ਼ਪੁਰ ਵਿੱਚ ਵੀ 4 ਹਲਕਿਆਂ ਲਈ ਸਟਰੌਂਗ ਰੂਮ ਬਣਾਏ ਗਏ ਹਨ।
