News

ਚੋਣਾਂ ਨੂੰ ਲੈ ਕੇ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ‘ਆਪ’ ਮੁੱਖ ਮੰਤਰੀ ਦੇ ਚਿਹਰੇ ਨਾਲ ਲੜੇਗੀ ਚੋਣ

ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ, ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ, ਪਾਰਟੀ ਵੱਲੋਂ ਸਿੱਖ ਚਿਹਰੇ ਦਾ ਹੀ ਐਲਾਨ ਹੋਵੇਗਾ।

ਮਾਨ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਹੋਵੇਗੀ। ਉਹਨਾਂ ਕਿਹਾ ਕਿ, ਮੈਂ ਚੋਣ ਲੜਾਂਗਾ, ਸੀਟ ਹਾਈਕਮਾਨ ਤੈਅ ਕਰੇਗੀ। ਆਉਣ ਵਾਲੀ ਲਿਸਟ ਵਿੱਚ ਮੇਰਾ ਨਾਂ ਵੀ ਆ ਜਾਵੇਗਾ। ਉਹਨਾਂ ਕਿਹਾ ਕਿ, ਹੁਣ ਤੱਕ 104 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ। ਭਗਵੰਤ ਮਾਨ ਨੇ ਕਿਸਾਨਾਂ ਨਾਲ ਗੱਠਜੋੜ ਦੀਆਂ ਖ਼ਬਰਾਂ ਨਕਾਰੀਆਂ ਹਨ।

ਉਹਨਾਂ ਕਿਹਾ ਕਿ, ਸੰਯੁਕਤ ਸਮਾਜ ਮੋਰਚਾ ਨਾਲ ਸੀਟ ਸ਼ੇਅਰਿੰਗ ਬਾਰੇ ਚਰਚਾ ਨਹੀਂ ਹੋਈ। ਮਾਨ ਨੇ ਅੱਗੇ ਕਿਹਾ ਕਿ, ਉਹ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਦਾ ਸਵਾਗਤ ਕਰਦੇ ਹਨ ਤੇ ਗਾਈਡਲਾਈਨਜ਼ ਮੁਤਾਬਕ ਹੀ ਉਹ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ, ਉਹ ਡੋਰ-ਟੂ-ਡੋਰ ਪ੍ਰਚਾਰ ਕਰਨ ਵਿੱਚ ਮਾਹਰ ਹਨ। ਸੋਸ਼ਲ ਮੀਡੀਆ ਜ਼ਰੀਏ ਪ੍ਰਚਾਰ ਕਰਨ ਵਿੱਚ ਵੀ ਉਹ ਮਾਹਰ ਹਨ।

ਉਹਨਾਂ ਕਿਹਾ ਕਿ, ਰਾਮਪੁਰਾ ਫੂਲ ਤੇ ਭਦੌੜ ਦੀ ਰੈਲੀ ਰੱਦ ਕਰ ਦਿੱਤੀ ਹੈ। ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਤੇ ਤੰਜ਼ ਕੱਸਦਿਆਂ ਕਿਹਾ ਕਿ, ਬਾਕੀ ਪਾਰਟੀਆਂ ਰੈਲੀਆਂ ਤੇ ਜ਼ਿਆਦਾ ਜ਼ੋਰ ਲਾਉਂਦੀਆਂ ਹਨ। ਵਿਰੋਧੀਆਂ ਨੂੰ ਰੈਲੀਆਂ ਬਿਨਾਂ ਪ੍ਰਚਾਰ ਵਿੱਚ ਔਖ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ, ਰੈਲੀਆਂ ਬੰਦ ਹੋਣ ਕਾਰਨ ਲੋਕਾਂ ਨੂੰ ਵੀ ਦਮ ਮਿਲਿਆ ਹੈ, ਹੁਣ ਲੋਕਾਂ ਨੂੰ ਹੋਰ ਗੱਪਾਂ ਸੁਣਨੀਆਂ ਨਹੀਂ ਪੈਣਗੀਆਂ।

Click to comment

Leave a Reply

Your email address will not be published.

Most Popular

To Top