ਚੋਣਾਂ ਦੌਰਾਨ ਮਮਤਾ ਬੈਨਰਜੀ ਦਾ ਬੰਗਾਲ ਦੇ ਲੋਕਾਂ ਲਈ ਵੱਡਾ ਐਲਾਨ

ਮਮਤਾ ਬੈਨਰਜੀ ਨੇ ਝਾਰਗ੍ਰਾਮ ਦੀ ਇਕ ਰੈਲੀ ਵਿੱਚ ਐਲਾਨ ਕੀਤਾ ਹੈ ਕਿ ਬੰਗਾਲ ਵਿੱਚ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਮੁਫ਼ਤ ਲਗਾਈ ਜਾਵੇਗੀ। ਟੀਐਮਸੀ ਮੁੱਖੀ ਮਮਤਾ ਬੈਨਰਜੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਸੱਤਾ ਵਿੱਚ ਆਉਣ ਲਈ ਬਿਹਾਰ ਦੇ ਲੋਕਾਂ ਨਾਲ ਮੁਫ਼ਤ ਟੀਕਾਕਰਨ ਦਾ ਵਾਅਦਾ ਕੀਤਾ ਸੀ।

ਪਰ ਕੀ ਉਹਨਾਂ ਨੇ ਟੀਕੇ ਉਪਲੱਬਧ ਕਰਵਾਏ ਹਨ? ਨਹੀਂ, ਉਹਨਾਂ ਨੇ ਝੂਠ ਬੋਲਿਆ ਸੀ। ਉੱਧਰ ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕਰ ਰਹੇ ਹਨ। ਪੀਐਮ ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ਦੇ ਪ੍ਰਭਾਵ ਅਤੇ ਵੈਕਸੀਨੇਸ਼ਨ ਤੇ ਵੀ ਚਰਚਾ ਕਰ ਰਹੇ ਹਨ।
ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ, ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ ਅਤੇ ਯੂਪੀ ਦੇ ਸੀਐਮ ਯੋਗੀ ਆਦਿਆਨਾਥ ਇਸ ਬੈਠਕ ਵਿੱਚ ਸ਼ਾਮਲ ਨਹੀਂ ਹਨ। ਭਾਰਤ ਵਿਚ ਕੋਵਿਡ -19 ਦੇ 28,903 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਸੰਖਿਆ 1 ਕਰੋੜ 14 ਲੱਖ 38 ਹਜ਼ਾਰ 734 ਹੋ ਗਈ।
ਇਸ ਤੋਂ ਪਹਿਲਾਂ 13 ਦਸੰਬਰ ਨੂੰ 24 ਘੰਟਿਆਂ ਵਿੱਚ 30,254 ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ। ਦੇਸ਼ ਵਿਚ ਵਾਇਰਸ ਕਾਰਨ 188 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,59,044 ਹੋ ਗਈ।
