ਪੰਜਾਬ ਦੇ ਇਤਿਹਾਸ ਅਤੇ ਸ਼ਹੀਦਾਂ ਨੂੰ ਯਾਦ ਦਿਲਾਉਂਦਾ ਜਲਿਆਂ ਵਾਲੇ ਬਾਗ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਪਿਛਲੇ ਕਰੀਬ 6 ਮਹੀਨਿਆਂ ਤੋਂ ਚੱਲੇ ਆ ਰਹੇ ਨਵੀਨੀਕਰਨ ਲਗਭਗ 80 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਪਰ ਇਸ ਤੋਂ ਪਹਿਲਾਂ ਕਿ ਇਹ ਬਾਗ਼ ਸੈਲਾਨੀਆਂ ਲਈ ਮੁੜ ਤੋਂ ਖੋਲ੍ਹਿਆ ਜਾਂਦਾ, ਜਲਿਆਂ ਵਾਲੇ ਬਾਗ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਦਰਅਸਲ ਜਲ੍ਹਿਆਂਵਾਲੇ ਬਾਗ ਦੀ ਗੈਲਰੀ ਵਿਚ ਅੱਧ ਨੰਗੀਆਂ ਔਰਤਾਂ ਦੀ ਤਸਵੀਰਾਂ ਵੱਖ-ਵੱਖ ਪੋਜਾ ਵਿਚ ਲਾਈਆਂ ਗਈਆਂ ਹਨ। ਹੁਣ ਤਮਾਮ ਲੋਕ ਇਸ ਦੇ ਵਿਰੋਧ ਵਿੱਚ ਆ ਗਏ ਨੇ ਬੀਤੇ ਦਿਨੀਂ ਇਸ ਦੇ ਖਿਲਾਫ ਕੇਂਦਰ ਸਰਕਾਰ ਖਾਸ ਕਿਰਕਿਰੀ ਵੀ ਹੋਈ ਸੀ ਅਤੇ ਹੁਣ ਸਮਾਜ ਸੇਵੀ ਮਨਦੀਪ ਮੰਨਾ ਨੇ ਪੰਜਾਬ ਸਰਕਾਰ ਦੇ ਸਾਹਮਣੇ ਇਸ ਮਾਮਲੇ ਨੂੰ ਲੈ ਕੇ ਕਈ ਸਵਾਲ ਰੱਖੇ ਨੇ। ਮਨਾਂ ਨੇ ਕਿਹਾ ਹੈ ਕਿ ਹੈਰੀਟੇਜ ਗਲਿਆਰੇ ਵਿਚ ਬੁੱਧ ਤੋੜਨ ਵਾਲੇ ਨੌਜਵਾਨਾਂ ਦੀ ਸਰਕਾਰ ਨੇ ਮਿੰਟਾਂ ਚ ਹੀ ਪਰਚਾ ਦਰਜ ਕਰ ਦਿੱਤਾ ਸੀ। ਅਤੇ ਕੀ ਹੁਣ ਸਰਕਾਰ ਇਨ੍ਹਾਂ ਅੱਧ ਨੰਗੀਆਂ ਫੋਟੋਆਂ ਲਾਉਣ ਵਾਲੇ ਲੋਕਾਂ ਤੇ ਪਰਚਾ ਦਰਜ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਸੁੰਦਰੀਕਰਨ ਲਈ ਬਣਾਈ ਗਈ ਸਿਆਸੀ ਲੀਡਰਾਂ ਦੀ ਕਮੇਟੀ ਨੂੰ ਵੀ ਨਿਸ਼ਾਨੇ ਵਿਚ ਲਿਆ ਹੈ।

ਮਨਾਂ ਨੇ ਕਿਹਾ ਹੈ ਕਿ ਕੀ ਇਨ੍ਹਾਂ ਸਿਆਸਤਦਾਨਾਂ ਨੇ ਇਹ ਫੋਟੋਆਂ ਲਗਵਾਉਣ ਸਮੇਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਹੈ ਕਿ ਸਿਆਸਤਦਾਨ ਸਿਰਫ ਅਤੇ ਸਿਰਫ ਕਮਿਸ਼ਨ ਨਾਲ ਆਪਣੀਆਂ ਜੇਬਾਂ ਫੁੱਲ ਕਰਨਾ ਚਾਹੁੰਦੇ ਨੇ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਜਾਣ-ਬੁੱਝ ਕੇ ਇਹੋ ਜਿਹੇ ਮੁੱਦੇ ਖੜੀ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਚਾਹੁੰਦੇ ਨੇ। ਜਲ੍ਹਿਆਂਵਾਲੇ ਬਾਗ ਕੰਪਲੈਕਸ ਦੇ ਨਵੀਨੀਕਰਨ ਕਰਨ ਦੀ ਸ਼ੁਰੂਆਤ 15 ਫਰਵਰੀ ਨੂੰ ਕੀਤੀ ਗਈ ਸੀ। ਅਤੇ ਹੁਣ 31 ਜੁਲਾਈ ਨੂੰ ਇਹ ਬਾਗ ਦੁਬਾਰਾ ਖੁਲ੍ਹਿਆ ਜਾਣਾ ਸੀ। ਕੇਂਦਰ ਨੇ 20 ਕਰੋੜ ਦੀ ਲਾਗਤ ਨਾਲ ਇਸ ਦਾ ਨਵੀਨੀਕਰਨ ਕੀਤਾ ਹੈ। ਪਰ ਬਾਗ ਖੁਲ੍ਹਣ ਤੋਂ ਪਹਿਲਾਂ ਜਲਿਆਂਵਾਲਾ ਬਾਗ ਵਿਵਾਦਾਂ ਵਿਚ ਘਿਰ ਗਿਆ ਹੈ। ਅਜਿਹੇ ਵਿਚ ਇਸ ਪੂਰੇ ਮਾਮਲੇ ਤੇ ਸਰਕਾਰ ਕਿਹੋ ਜਿਹਾ ਫ਼ੈਸਲਾ ਲੈਂਦੀ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ।
