Uncategorized

ਚਿਹਰੇ ਦੀ ਦੇਖਭਾਲ ਲਈ ਅਪਣਾਓ ਇਹ ਤਰੀਕਾ, ਝੁਰੜੀਆਂ ਤੋਂ ਮਿਲੇਗੀ ਰਾਹਤ  

ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਲੋਕ ਆਪਣੀ ਚਮੜੀ ਦੀ ਦੇਖਭਾਲ ਕਰਨ ਲਈ ਬਿਲਕੁੱਲ ਵੀ ਸਮਾਂ ਨਹੀਂ ਕੱਢ ਸਕਦੇ। ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹੁਣ ਉਮਰ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੀ ਹੈ। ਚਾਹੇ ਝੁਰੜੀਆਂ ਮੱਥੇ ਤੇ ਹੋਣ ਜਾਂ ਪੂਰੇ ਚਿਹਰੇ ਤੇ ਪਰ ਚਮੜੀ ਤੇ ਵੇਖੀਆਂ ਗਈਆਂ ਇਹ ਬਰੀਕ ਲਾਈਨਾਂ ਬੁਢਾਪੇ ਨੂੰ ਦਰਸਾਉਂਦੀਆਂ ਹਨ।

11 Skincare Myths You Should Stop Believing, According To Dermatologists

ਝੁਰੜੀਆਂ ਪੈਣ ਕਾਰਨ ਸੁੰਦਰਤਾ ਨੂੰ ਗ੍ਰਹਿਣ ਜਿਹਾ ਲੱਗ ਜਾਂਦਾ ਹੈ। ਗਲਤ ਰੁਟੀਨ, ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਕਾਰਨ, ਝੁਰੜੀਆਂ ਛੋਟੀ ਉਮਰ ਤੋਂ ਹੀ ਦਿਖਾਈ ਦੇਣ ਲੱਗ ਪੈਂਦੀਆਂ ਹਨ। ਅੱਜ ਅਸੀਂ ਤੁਹਾਡੇ ਲਈ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਨਾ ਸਿਰਫ ਝੁਰੜੀਆਂ ਤੋਂ ਛੁਟਕਾਰਾ ਮਿਲੇਗਾ ਸਗੋਂ ਤੁਹਾਡੀ ਚਮੜੀ ਵੀ ਚਮਕਦਾਰ ਹੋ ਜਾਵੇਗੀ।

100+ Aloe Vera Pictures [HD] | Download Free Images on Unsplash

ਪਹਿਲਾ ਤਰੀਕਾ

ਇਕ ਕਟੋਰੇ ਵਿਚ 1 ਚਮਚਾ ਕਰੀਮ ਅਤੇ 1 ਚਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾਓ। ਚਿਹਰੇ ਨੂੰ ਧੋ ਲਓ ਅਤੇ ਇਸ ਪੈਕ ਨੂੰ ਤੁਸੀਂ ਆਪਣੇ ਚਿਹਰੇ ‘ਤੇ ਲਗਾ ਲਓ। ਹਲਕੇ ਹੱਥਾਂ ਨਾਲ 15 ਮਿੰਟ ਲਈ ਚਿਹਰੇ ਦੀ ਮਾਲਸ਼ ਕਰੋ ਅਤੇ ਫਿਰ ਪੈਕ ਨੂੰ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਗਰਮ ਜਾਂ ਤਾਜ਼ੇ ਪਾਣੀ ਨਾਲ ਸਾਫ ਕਰੋ।

ਦੂਜਾ ਤਰੀਕਾ

ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਬਦਾਮ ਦੇ ਤੇਲ, ਐਲੋਵੇਰਾ ਜੈੱਲ, ਨਾਰਿਅਲ ਤੇਲ ਨਾਲ ਚਿਹਰੇ ਦੀ ਮਾਲਸ਼ ਕਰੋ। ਜੇਕਰ ਕੋਈ ਤੇਲ ਤੁਹਾਡੇ ਲਈ ਅਨੁਕੂਲ ਨਹੀਂ ਹੈ, ਤਾਂ ਤੁਸੀਂ ਨਾਈਟ ਕਰੀਮ ਨਾਲ ਚਿਹਰੇ ਦੀ ਮਾਲਸ਼ ਵੀ ਕਰ ਸਕਦੇ ਹੋ। ਇਸ ਨੂੰ 15 ਮਿੰਟ ਲਈ ਮਾਲਸ਼ ਕਰਨ ਤੋਂ ਬਾਅਦ 10 ਮਿੰਟ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਹਲਕੇ ਪਾਣੀ ਨਾਲ ਸਾਫ਼ ਕਰੋ।

ਵਤਰਣ ਦਾ ਤਰੀਕਾ

ਇਕੋ ਦਿਨ ਦੋਵਾਂ ਤਰੀਕਿਆਂ ਨਾਲ ਮਾਲਸ਼ ਨਾ ਕਰੋ। ਇਸ ਦੀ ਬਜਾਏ, ਪਹਿਲੀ ਮਾਲਸ਼ ਹਫਤੇ ਵਿਚ 3 ਦਿਨ ਅਤੇ ਅਗਲੇ ਤਿੰਨ ਦਿਨ ਦੂਸਰੀ ਮਸਾਜ ਕਰੋ। ਮਸਾਜ ਕਰਦੇ ਸਮੇਂ, ਚਮੜੀ ਨੂੰ ਹੇਠਾਂ ਨਾ ਸਗੋਂ ਉੱਪਰ ਦੀ ਤਰਫ ਕਰੋ। 

ਜੇਕਰ ਝੁਰੜੀਆਂ ਦੀ ਸਮੱਸਿਆ ਤੋਂ ਤੁਸੀਂ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਸੀਂ ਵੱਖ-ਵੱਖ ਬ੍ਰਾਂਡ ਦੇ ਪ੍ਰੋਡਕਟਸ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ਨਾਲ ਇਹ ਸਮੱਸਿਆ ਘੱਟ ਹੋਣ ਦੀ ਥਾਂ ਵੱਧ ਸਕਦੀ ਹੈ।

ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।

Click to comment

Leave a Reply

Your email address will not be published.

Most Popular

To Top