Uncategorized

ਚਾਵਲਾਂ ਦੇ ਪਾਣੀ ਨਾਲ ਠੀਕ ਹੋ ਸਕਦਾ ਹੈ ਵਾਇਰਲ ਬੁਖ਼ਾਰ

ਚਾਵਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ ਡੋਲਣ ਦੀ ਥਾਂ ਜੇ ਵਰਤਿਆ ਜਾਵੇ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ। ਮਾਹਿਰਾਂ ਮੁਤਾਬਕ ਚਾਵਲ ਦਾ ਪਾਣੀ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜਦੋਂ ਤੁਹਾਨੂੰ ਲੱਗੇ ਕਿ ਚਾਵਲ ਪੂਰੇ ਪੱਕ ਚੁੱਕੇ ਹਨ ਤਾਂ ਉਹਨਾਂ ਵਿੱਚ ਬਚੇ ਪਾਣੀ ਨੂੰ ਕੱਡ ਕੇ ਵੱਖ ਭਾਂਡੇ ਵਿੱਚ ਰੱਖ ਦਿਓ।

Haircare DIY: How to make rice water for super hair growth - Seven Roses

ਇਸ ਨੂੰ ਠੰਡਾ ਹੋਣ ਤੋਂ ਬਾਅਦ ਵਰਤੋ। ਚਾਵਲਾਂ ਦੇ ਪਾਣੀ ਵਿੱਚ ਅਜਿਹੇ ਭਰਪੂਰ ਕਾਰਬੋਹਾਈਡ੍ਰੇਟ ਅਤੇ ਅਮੀਨੋ ਐਸਿਡ ਹੁੰਦੇ ਹਨ ਜੋ ਸਰੀਰ ਨੂੰ ਐਨਰਜੀ ਅਤੇ ਕਈ ਲਾਭ ਦਿੰਦੇ ਹਨ।

ਚਾਵਲ ਦੇ ਪਾਣੀ ਵਿੱਚ ਭਰਪੂਰ ਕਾਰਬੋਹਾਈਡ੍ਰੇਟ ਹੁੰਦੇ ਹਨ। ਇਸ ਨੂੰ ਪੀਣ ਤੋਂ ਬਾਅਦ ਸਰੀਰ ਵਿੱਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।

ਰੋਜ਼ ਚਾਵਲ ਦੇ ਪਾਣੀ ਨਾਲ ਮੂੰਹ ਧੋ ਕੇ ਕੀਲ-ਮੁਹਾਸੇ, ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਚਮੜੀ ਵੀ ਕੋਮਲ ਹੁੰਦੀ ਹੈ ਅਤੇ ਚਮਕ ਵਧਦੀ ਹੈ।

ਚਾਵਲ ਦੇ ਪਾਣੀ ਨੂੰ ਵਾਲਾਂ ਵਿੱਚ ਸ਼ੈਂਪੂ ਕਰਨ ਦੇ ਬਾਅਦ ਕੰਡੀਸ਼ਨਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਨਾਲ ਹੀ ਵਾਲ ਸਿਲਕੀ ਹੋਣਗੇ ਤੇ ਜਲਦੀ ਵਧਣਗੇ।

ਚਾਵਲ ਦੇ ਪਾਣੀ ਵਿੱਚ ਐਂਟੀ-ਵਾਇਰਲ ਤੱਤ ਹੁੰਦੇ ਹਨ ਜਿਸ ਵਿਚ ਵਾਇਰਲ ਬੁਖ਼ਾਰ ਹੋਣ ‘ਤੇ ਚਾਵਲ ਦਾ ਪਾਣੀ ਪੀਣ ਨਾਲ ਆਰਾਮ ਅਤੇ ਤਾਕਤ ਮਿਲਦੀ ਹੈ।  

ਜੇ ਤੁਹਾਨੂੰ ਲਗਾਤਾਰ ਉਲਟੀ ਹੋਣ ਅਤੇ ਚੱਕਰ ਆਉਣ ਤੇ ਦਿਨ ਵਿੱਚ 2-3 ਵਾਰ 1 ਕੱਪ ਚਾਵਲ ਦਾ ਪਾਣੀ ਪੀਣ ਨਾਲ ਛੇਤੀ ਰਾਹਤ ਮਿਲਦੀ ਹੈ।

ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਾਟਨ ਬਾਲ ਨਾਲ ਚਾਵਲ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਕੁੱਝ ਹੀ ਦਿਨਾਂ ਵਿੱਚ ਡਾਰਕ ਸਰਕਲ ਦੂਰ ਹੋ ਜਾਣਗੇ।

ਚਾਵਲ ਦਾ ਪਾਣੀ ਪੀਣ ਨਾਲ ਹਾਜ਼ਮਾ ਠੀਕ ਹੁੰਦਾ ਹੈ ਤੇ ਕਬਜ਼ ਦੂਰ ਹੁੰਦੀ ਹੈ। ਕਿਉਂਕਿ ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਇਸ ਤੋਂ ਇਲਾਵਾ ਜੇ ਪੇਟ ਵਿੱਚ ਜਲਣ ਹੁੰਦੀ ਹੋਵੇ ਤਾਂ ਚਾਵਲ ਦਾ ਪਾਣੀ ਪੀਣ ਨਾਲ ਠੰਡਕ ਮਿਲਦੀ ਹੈ।

ਸਰੀਰ ਵਿੱਚ ਪਾਣੀ ਦੀ ਕਮੀ ਹੋਣ ‘ਤੇ ਚਾਵਲ ਦਾ ਪਾਣੀ ਪਿਓ। ਛੇਤੀ ਆਰਾਮ ਮਿਲੇਗਾ।

ਜੇ ਲੂਜ਼ ਮੋਸ਼ਨ ਹੋਣ ਤੇ ਚਾਵਲ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲਦਾ ਹੈ।

ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।

Click to comment

Leave a Reply

Your email address will not be published.

Most Popular

To Top