ਚਰਨਜੀਤ ਸਿੰਘ ਚੰਨੀ ਨੇ CM ਮਾਨ ਨੂੰ ਲਾਏ ਰਗੜੇ, ਕਾਂਗਰਸ ਦੇ ਬੰਨ੍ਹੇ ਤਰੀਫ਼ਾਂ ਦੇ ਪੁਲ਼

 ਚਰਨਜੀਤ ਸਿੰਘ ਚੰਨੀ ਨੇ CM ਮਾਨ ਨੂੰ ਲਾਏ ਰਗੜੇ, ਕਾਂਗਰਸ ਦੇ ਬੰਨ੍ਹੇ ਤਰੀਫ਼ਾਂ ਦੇ ਪੁਲ਼

ਪਠਾਨਕੋਟ ਵਿਖੇ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਵੱਡੀ ਰੈਲੀ ਕੀਤੀ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਰਾਹੁਲ ਗਾਂਧੀ ਨੂੰ ਇੱਕ ਕ੍ਰਾਂਤੀਕਾਰੀ ਲੀਡਰ ਦੱਸਿਆ, ਉਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸ਼ਬਦੀ ਹਮਲੇ ਕੀਤੇ।

ਉਹਨਾਂ ਕਿਹਾ ਕਿ, ਰਾਹੁਲ ਗਾਂਧੀ ਇੱਕ ਨਵੀਂ ਸੋਚ ਲੈ ਕੇ ਆਏ ਹਨ, ਰਾਹੁਲ ਗਾਂਧੀ ਇੱਕ ਸੰਤ ਰੂਪ ਹਨ, ਜਿਹਨਾਂ ਦਾ ਅੱਜ ਅਸੀਂ ਸੁਆਗਤ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ ਅਤੇ ਦੇਸ਼ ਨੂੰ ਆਜ਼ਾਦੀ ਲਿਆ ਕੇ ਦਿੱਤੀ ਹੈ। ਕਾਂਗਰਸ ਪਾਰਟੀ ਨੇ ਹੀ ਗ਼ਰੀਬ ਲੋਕਾਂ ਨੂੰ ਰਾਖਵਾਂਕਰਨ ਦਿੱਤਾ ਹੈ। ਕਾਂਗਰਸ ਦੀ ਸੋਚ ਗ਼ਰੀਬਾਂ ਪ੍ਰਤੀ ਸੱਚੀ-ਸੁੱਚੀ ਹੈ।

ਗ਼ਰੀਬਾਂ ਨੂੰ ਉੱਤੇ ਚੁੱਕਣ ਵਾਲੀ ਹੈ। ਉਹਨਾਂ ਨੇ ਮੁੱਖ ਮੰਤਰੀ ਮਾਨ ਦੇ ਬਿਆਨ ਲੋਕਾਂ ਨੇ ਤਾਂ ਮਹਾਰਾਜੇ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਚੰਨੀ ਨੂੰ ਤਾਂ ਰਾਹੁਲ ਗਾਂਧੀ ਨੇ ਬਣਾ ਦਿੱਤਾ, ਦਾ ਠੋਕਵਾਂ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਭਗਵੰਤ ਮਾਨ, ਰਾਹੁਲ ਗਾਂਧੀ ਦੀ ਸੋਚ ਨੂੰ ਵੇਖਣ ਅਤੇ ਆਪਣੀ ਮਾਨਸਿਕਤਾ ਸਥਿਤੀ ਨੂੰ ਦੇਖਣ।

ਉਹਨਾਂ ਕਿਹਾ ਕਿ ਤੁਸੀਂ ਕਿਉਂ ਗ਼ਰੀਬ ਦੇ ਬੱਚੇ ਨੂੰ ਉੱਤੇ ਆਉਂਦਾ ਵੇਖ ਕੇ ਸਵੀਕਾਰ ਨਹੀਂ ਕਰ ਸਕਦੇ। ਸ਼ਾਇਰਾਨਾ ਅੰਦਾਜ਼ ਵਿਚ ਉਨ੍ਹਾਂ ਕਿਹਾ ਕਿ ਬੇਹਿੰਮਤੇ ਨੇ ਉਹ ਜਿਹੜੇ ਸ਼ਿੱਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਜਾਂਦੇ ਸੀਨਾ ਪਾੜ ਕੇ ਪੱਥਰਾਂ ਦਾ। ਅੱਗੇ ਬੋਲਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਆਪਣੀ ਦ੍ਰਿੜਤਾ ਨਾਲ ਦੇਸ਼ ਨੂੰ ਇਕ ਕਰਨ ਲਈ ਨਿਕਲੇ ਹਨ। ਰਾਹੁਲ ਗਾਂਧੀ ਪੱਥਰਾਂ ਦਾ ਸੀਨਾ ਪਾੜ ਕੇ ਇਕ ਦਿਨ ਨਿਕਲਣਗੇ।

Leave a Reply

Your email address will not be published. Required fields are marked *