ਚਰਨਜੀਤ ਸਿੰਘ ਚੰਨੀ ਨੇ 60 ਲੱਖ ਦੇ ਭੋਜਨ ਬਾਰੇ ਫੇਸਬੁੱਕ ’ਤੇ Video ਸਾਂਝੀ ਕਰਕੇ ਦਿੱਤਾ ਜਵਾਬ…

 ਚਰਨਜੀਤ ਸਿੰਘ ਚੰਨੀ ਨੇ 60 ਲੱਖ ਦੇ ਭੋਜਨ ਬਾਰੇ ਫੇਸਬੁੱਕ ’ਤੇ Video ਸਾਂਝੀ ਕਰਕੇ ਦਿੱਤਾ ਜਵਾਬ…

ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ ਦੇ ਸ਼ਾਹੀ ਭੋਜਨ ਬਾਰੇ ਆਰਟੀਆਈ ਵਿੱਚ ਵੱਡਾ ਖੁਲਾਸਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਦਾਅਵਾ ਇਹ ਸੀ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਤੌਰ ਤੇ 3 ਮਹੀਨਿਆਂ ਵਿੱਚ ਭੋਜਨ ਤੇ 60 ਲੱਖ ਖਰਚ ਕੀਤੇ ਹਨ। ਪੰਜਾਬ ਸਰਕਾਰ ਨੇ 3 ਮਹੀਨਿਆਂ ਵਿੱਚ ਸਾਬਕਾ ਸੀਐਮ ਚੰਨੀ ਦੇ ਭੋਜਨ ਤੇ 60 ਲੱਖ ਖਰਚ ਕੀਤੇ ਹਨ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪਾ ਕੇ ਇਸ ਨੂੰ ਨਕਾਰਿਆ ਹੈ। ਉਹਨਾਂ ਨੇ ਕਿਹਾ ਕਿ, ”ਮੁੱਖ ਮੰਤਰੀ ਰਹਾਇਸ਼ ਉਤੇ ਟੈਂਟ ਲਾ ਕੇ ਸਵੇਰੇ ਦੁਪਹਿਰ ਅਤੇ ਰਾਤ ਨੂੰ ਇਸੇ ਤਰ੍ਹਾਂ ਖਲਾਇਆ ਜਾਂਦਾ ਸੀ ਲੋਕਾਂ ਨੂੰ ਖਾਣਾ… ਹੁਣ ਸੱਚਾਈ ਨੂੰ ਤਰੋੜ ਮਰੋੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆ ਹਨ।

ਮੀਡੀਆ ਉਤੇ ਦਿਖਾਈ ਜਾ ਰਹੀ RTI ਵਿੱਚ ਸਾਫ ਸਾਫ ਦਿੱਖ ਰਿਹਾ ਕੀ ਪੁਰੇ ਸਾਲ ਦਾ ਖਰਚਾ ਮੇਰੇ ਖਾਤੇ ਵਿੱਚ ਹੀ ਦਿਖਾਇਆ ਜਾ ਰਿਹਾ ਹੈ… ਪਰ ਅੱਜ ਤੱਕ ਸ਼ਾਇਦ ਕਿਸੇ ਮੁੱਖ ਮੰਤਰੀ ਨੇ ਘਰ ਮਿਲਣ ਆਏ ਆਮ ਲੋਕਾਂ ਨੂੰ ਲੰਗਰ ਵਰਤਾਇਆ ਹੋਵੇ … ਖਾਣੇ ਦਾ ਸਬੰਧ ਮੁੱਖ ਮੰਤਰੀ ਨਾਲ ਨਹੀਂ ਹੁੰਦਾ, ਇਹ ਮਹਿਕਮੇ ਵੱਲੋ ਸਿੱਧਾ ਕੀਤਾ ਜ਼ਾਦਾ ਹੈ।

ਜ਼ਿਕਰਯੋਗ ਹੈ ਕਿ ਆਰਟੀਆਈ ਵਿਚ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ 3900 ਪਲੇਟ ਅਤੇ ਤਾਜ ਹੋਟਲ ਤੋਂ 2500 ਦਾ ਜੂਸ ਮੰਗਵਾਇਆ ਗਿਆ। ਲਗਾਤਾਰ 3 ਮਹੀਨਿਆਂ ਤੋਂ 70 ਲੋਕਾਂ ਦੇ ਖਾਣੇ ਦਾ ਬਿੱਲ ਸਰਕਾਰੀ ਖਰਚੇ ‘ਤੇ ਆਇਆ ਹੈ।

ਆਰਟੀਆਈ ਵਿੱਚ ਦੱਸਿਆ ਹੈ ਕਿ 70 ਲੋਕ 3 ਮਹੀਨਿਆਂ ਤੋਂ ਲਗਾਤਾਰ ਖਾਣਾ ਆਰਡਰ ਕਰਦੇ ਸਨ। ਇਸ ਤੋਂ ਇਲਾਵਾ ਚੋਣ ਜ਼ਾਬਤੇ ਤੋਂ ਬਾਅਦ ਚੰਨੀ ਨੇ ਇਕ ਰਾਤ ਦੀ ਪਾਰਟੀ ਲਈ 8 ਲੱਖ ਖਰਚ ਕੀਤੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 60 ਲੱਖ ਦੇ ਖਾਣੇ ਬਾਰੇ Video ਸਾਂਝੀ ਕਰਕੇ ਦਿੱਤਾ ਇਹ ਜਵਾਬ…

Leave a Reply

Your email address will not be published. Required fields are marked *