ਚਮੜੀ ਅਤੇ ਵਾਲਾਂ ਲਈ ਵੀ ਗੁਣਕਾਰੀ ਹੁੰਦੇ ਨੇ ਔਲੇ, ਹੋਰ ਵੀ ਹੋਣਗੇ ਅਨੇਕ ਫ਼ਾਇਦੇ

ਔਲਿਆਂ ਦੇ ਰਸ ਸਕਿਨ ‘ਤੇ ਲਗਾਉਣ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਸ ਵਿੱਚ ਮੌਜੂਦ ਕੈਲਸ਼ੀਅਮ, ਕਾਰਬੋਹਾਈਡ੍ਰੇਟ, ਫਾਈਬਰ, ਮੈਗਨੀਸ਼ੀਅਮ, ਆਇਰਨ, ਵਿਟਾਮਿਨ ਸੀ ਆਦਿ ਤੱਤ ਤੁਹਾਡੀ ਸਕਿਨ ਲਈ ਬਹੁਤ ਫ਼ਾਇਦੇਮੰਦ ਹੈ। ਖਾਸ ਤੌਰ ਤੇ ਇਸ ਵਿੱਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਵਾਲਾਂ ਨੂੰ ਬਹੁਤ ਫ਼ਾਇਦਾ ਪਹੁੰਚਾਉਂਦੇ ਹਨ।

ਇਹ ਡੈੱਡ ਸਕਿਨ ਸੈਲਸ ਨੂੰ ਸਾਫ ਕਰਕੇ ਨਵੀਂ ਸਕਿਨ ਲਿਆਉਣ ‘ਚ ਮਦਦ ਕਰਦਾ ਹੈ। ਔਲਿਆਂ ਦੀ ਵਰਤੋਂ ਚਿਹਰੇ ‘ਤੇ ਕਰਨ ਲਈ ਸਭ ਤੋਂ ਪਹਿਲਾਂ ਇਕ ਕੌਲੀ ‘ਚ 2 ਟੇਬਲ ਸਪੂਨ ਔਲਿਆਂ ਦਾ ਰਸ ਅਤੇ ਐਲੋਵੇਰਾ ਜੈੱਲ ਲਓ। ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ 15-20 ਮਿੰਟ ਲਈ ਲਗਾਓ। ਲਗਾਉਣ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਚਿਹਰੇ ਧੋ ਲਓ।
ਵਾਲਾਂ ਲਈ ਵੀ ਔਲਿਆਂ ਨੂੰ ਬਿਹਤਰ ਮੰਨਿਆ ਜਾਂਦਾ ਹੈ। ਇਸ ਨਾਲ ਵਾਲ ਨੈਚੁਰਲ ਤਰੀਕੇ ਨਾਲ ਮਜ਼ਬੂਤ ਹੁੰਦੇ ਹਨ। ਮਜ਼ਬੂਤੀ ਦੇ ਨਾਲ-ਨਾਲ ਇਹ ਵਾਲਾਂ ਨੂੰ ਸਿਕਰੀ, ਖਾਰਸ਼, ਉਮਰ ਤੋਂ ਪਹਿਲਾਂ ਚਿੱਟੇ ਵਾਲਾਂ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਾ ਕੇ ਰੱਖਦਾ ਹੈ। ਵਾਲਾਂ ਲਈ ਔਲਿਆਂ ਦਾ ਪੈਕ ਬਣਾਉਣ ਲਈ ਇੱਕ ਕੌਲੀ ਚ 2 ਟੇਬਲ ਸਪੂਨ ਸ਼ਿਕਾਕਾਈ, 1 ਚਮਚ ਰੀਠਾ, 1 ਚਮਚ ਐਲੋਵੇਰਾ ਜੈੱਲ ਅਤੇ ਮੁਲਤਾਨੀ ਮਿੱਟੀ ਪਾਓ।
ਇਸ ਵਿੱਚ ਥੋੜਾ ਜਿਹਾ ਔਲਿਆਂ ਦਾ ਰਸ ਪਾ ਕੇ ਇਸ ਦੀ ਪੇਸਟ ਤਿਆਰ ਕਰੋ। ਤਿਆਰ ਹੇਅਰ ਮਾਸਕ ਨੂੰ ਸਕੈਲਪ ਤੋਂ ਲਾ ਕੇ ਇੱਕ ਘੰਟੇ ਲਈ ਇੰਝ ਹੀ ਛੱਡ ਦਿਓ। ਇਸ ਪੈਕ ਨਾਲ ਵਾਲ ਸਿਲਕੀ, ਸਾਫ਼ਟ, ਕਾਲੇ ਅਤੇ ਸੰਘਣੇ ਹੁੰਦੇ ਹਨ।
