ਘੰਟਿਆਂ ਬੱਧੀ ਸੇਵਾ ਕੇਂਦਰ ’ਚ ਲਾਈਨਾਂ ’ਚ ਲੱਗਣ ਦੇ ਬਾਵਜੂਦ ਵੀ ਲੋਕਾਂ ਦੇ ਨਹੀਂ ਹੋ ਰਹੇ ਕੰਮ

 ਘੰਟਿਆਂ ਬੱਧੀ ਸੇਵਾ ਕੇਂਦਰ ’ਚ ਲਾਈਨਾਂ ’ਚ ਲੱਗਣ ਦੇ ਬਾਵਜੂਦ ਵੀ ਲੋਕਾਂ ਦੇ ਨਹੀਂ ਹੋ ਰਹੇ ਕੰਮ

ਪੱਟੀ ਦੇ ਸੇਵਾ ਕੇਂਦਰ ਵਿੱਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਨੂੰ ਲੈ ਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸੇਵਾ ਕੇਂਦਰ ‘ਚ ਲੋਕ ਕੰਮ ਕਰਵਾਉਣ ਦੇ ਲਈ ਸਵੇਰੇ 5 ਵਜੇਂ ਤੋਂ ਲਾਈਨ ਵਿੱਚ ਲੱਗ ਜਾਂਦੇ ਹਨ। ਸਵੇਰੇ ਟੋਕਨ ਲੈਣ ਆਉਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Now, get 56 more services through Sewa Kendras

ਜਿਨ੍ਹਾਂ ਨੂੰ ਟੋਕਨ ਨਹੀਂ ਮਿਲਦਾ ਹੈ ਉਨ੍ਹਾਂ ਦਾ ਸਵੇਰੇ ਜਲਦੀ ਆਉਣਾ ਵਿਅਰਥ ਹੋ ਜਾਂਦਾ ਹੈ। ਇਹ ਸਮੱਸਿਆ ਪਿਛਲੀਆਂ ਸਰਕਾਰਾਂ ਦੇ ਧਿਆਨ ਵਿੱਚ ਵੀ ਲਿਆਂਦੀ ਗਈ ਸੀ, ਪਰ ਇਸ ਸੰਬੰਧੀ ਕੋਈ ਠੋਸ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਮਾਮਲੇ ਤੇ ਲੋਕਾਂ ਨੇ ਦੱਸਿਆ ਕਿ ਸੇਵਾ ਕੇਂਦਰ ਪੱਟੀ ‘ਚ ਕਰੀਬ 40 ਟੋਕਨ ਵੰਡੇ ਜਾਂਦੇ ਹਨ, ਜਦ ਕਿ ਲੰਬੀ ਲਾਈਨ ‘ਚ 100 ਤੋਂ ਜ਼ਿਆਦਾ ਲੋਕ ਖੜ੍ਹੇ ਹੁੰਦੇ ਹਨ।

40 ਟੋਕਨਾਂ ਤੋਂ ਬਾਅਦ ਵਾਲੇ ਲੋਕਾਂ ਨੂੰ ਘਰ ਮੁੜਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੱਟੀ ਸੇਵਾ ਕੇਂਦਰ ਨੂੰ ਸਮੱਸਿਆਵਾਂ ਦਾ ਕੇਂਦਰ ਕਹਿਣਾ ਗਲਤ ਨਹੀਂ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਸੇਵਾ ਕੇਂਦਰ ‘ਚ ਸਟਾਫ਼ ਅਤੇ ਕਾਊਂਟਰ ਘੱਟ ਹੋਣ ਕਰਕੇ ਆਮ ਲੋਕਾਂ ਨੂੰ ਆਏ ਦਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਾਹਰ ਖੜ੍ਹੇ ਲੋਕਾਂ ਲਈ ਪੀਣ ਵਾਲੇ ਪਾਣੀ ਆਦਿ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਲੋਕਾਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮੰਗ ਕੀਤੀ ਹੈ ਕਿ ਪੱਟੀ ‘ਚ ਇੱਕ ਹੋਰ ਸੇਵਾ ਕੇਂਦਰ ਖੋਲ੍ਹਿਆ ਜਾਵੇ ਜਾਂ ਇਸ ਸੇਵਾ ਕੇਂਦਰ ‘ਚ ਸਟਾਫ਼ ਵਧਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published.