Fashion

ਘਰ ’ਚ ਬਣਾਓ ਸਨਸਕ੍ਰੀਨ, ਚਿਹਰਾ ਬਣੇਗਾ ਚਮਕਦਾਰ

ਸਨਸਕ੍ਰੀਨ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਨੂੰ ਬਚਾਉਂਦੀ ਹੈ। ਚਮੜੀ ਦੇ ਹਿਸਾਬ ਨਾਲ ਬਹੁਤ ਸਾਰੇ ਸਨਸਕ੍ਰੀਨ ਲੋਸ਼ਨ ਮਿਲ ਜਾਂਦੇ ਹਨ ਪਰ ਸਨਸਕ੍ਰੀਨ ਲੋਸ਼ਨ ਘਰ ਵਿੱਚ ਵੀ ਬਣਾਇਆ ਜਾ ਸਕਦਾ ਹੈ। ਘਰ ਵਿੱ ਬਣੀ ਸਨਸਕ੍ਰੀਨ ਨਾ ਸਿਰਫ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਵੇਗੀ ਸਗੋਂ ਇਸ ਨਾਲ ਝੁਰੜੀਆਂ, ਛਾਈਆਂ ਆਦਿ ਵਰਗੀਆਂ ਕਈ ਸਮੱਸਿਆਵਾਂ ਵੀ ਨਹੀਂ ਹੋਣਗੀਆਂ।

Best hand cream 2021: Soothe and nourish dry hands with the best hand  creams | Expert Reviews

ਘਰ ਵਿੱਚ ਸਨਸਕ੍ਰੀਨ ਬਣਾਉਣ ਦਾ ਤਰੀਕਾ

ਨਾਰੀਅਲ ਤੇਲ-1 ਚਮਚ

ਪਿਪਰਮਿੰਟ ਐਸੇਂਸ਼ੀਅਲ ਆਇਲ-10 ਤੋਂ 11 ਬੂੰਦਾਂ

ਐਲੋਵੇਰਾ ਜੈੱਲ-1/4 ਕੱਪ

ਬਣਾਉਣ ਦਾ ਢੰਗ

ਕੌਲੀ ਵਿੱਚ ਐਲੋਵੇਰਾ ਜੈੱਲ ਲੈ ਕੇ ਉਸ ਵਿੱਚ ਨਾਰੀਅਲ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿੱਚ ਪਿਪਰਮਿੰਟ ਐਸੇਂਸ਼ੀਅਲ ਆਇਲ ਪਾ ਕੇ ਗੁੜ੍ਹਾ ਹੋਣ ਤੱਕ ਮਿਲਾਓ। ਮਿਸ਼ਰਨ ਕ੍ਰੀਮੀ ਹੋ ਜਾਣ ਤੇ ਹੋਮਮੇਡ ਸਨਸਕ੍ਰੀਨ ਬਣ ਕੇ ਤਿਆਰ ਹੈ। ਸਨਸਕ੍ਰੀਨ ਨੂੰ ਏਅਰਟਾਈਟ ਕੰਟੇਨਰ ਵਿੱਚ ਸਟੋਰ ਕਰ ਕੇ ਰੱਖ ਲਓ ਅਤੇ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਇਸ ਨੂੰ ਚਿਹਰੇ, ਹੱਥਾਂ ਅਤੇ ਗਰਦਨ ਤੇ ਲਾਓ।

Natural Hair Care With Aloe Vera - YusraBlog.com

ਇੰਝ ਕਰੋ ਸਟੋਰ

ਤੁਸੀਂ ਇਸ ਕ੍ਰੀਮ ਨੂੰ 1-2 ਮਹੀਨੇ ਤੱਕ ਫਰਿੱਜ਼ ’ਚ ਸਟੋਰ ਕਰਕੇ ਰੱਖ ਸਕਦੇ ਹੋ। ਇਹ ਖਰਾਬ ਨਹੀਂ ਹੋਵੇਗੀ ਅਤੇ ਸਨ-ਪ੍ਰੋਟੈਕਸ਼ਨ ਦਾ ਵੀ ਕੰਮ ਕਰੇਗੀ। ਤੁਸੀਂ ਚਾਹੋ ਤਾਂ ਇਸ ਨੂੰ ਰੂਮ ਟੈਂਪਰੇਚਰ ’ਚ ਵੀ ਸਟੋਰ ਕਰ ਸਕਦੇ ਹੋ ਪਰ ਫਰਿੱਜ਼ ’ਚ ਰੱਖਣ ਨਾਲ ਸਕਿਨ ਨੂੰ ਠੰਡਕ ਵੀ ਮਿਲੇਗੀ।

ਇਸ ਦੇ ਫ਼ਾਇਦੇ

ਨਾਰੀਅਲ ਦਾ ਤੇਲ ਝੁਰੜੀਆਂ, ਕਾਲੇ ਧੱਬੇ, ਕਾਲੇ ਘੇਰੇ, ਰੁੱਖਾਪਣ, ਛਾਈਆਂ ਤੋਂ ਰਾਹਤ ਦਵਾਉਂਦਾ ਹੈ। ਐਲੋਵੇਰਾ ਜੈੱਲ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਤੇ ਚਮੜੀ ਵਿੱਚ ਕਸਾਵਟ ਵੀ ਆਉਂਦੀ ਹੈ। ਪਿਪਰਮਿੰਟ ਐਸੇਂਸ਼ੀਅਲ ਆਇਲ ਵਿੱਚ ਮੌਜੂਦ ਵਿਟਾਮਿਨ ਈ, ਬੀਟਾ-ਕੈਰੋਟੀਨ ਅਤੇ ਐਂਟੀ-ਆਕਸੀਡੈਂਟ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਦਾ ਕੰਮ ਕਰਦਾ ਹੈ।

Click to comment

Leave a Reply

Your email address will not be published.

Most Popular

To Top