News

ਘਰ ‘ਚ ਦੋ ਜਵਾਨ ਧੀਆਂ, ਇੱਕ ਬਜ਼ੁਰਗ ਮਾਤਾ ਪਰ ਤਿੰਨੋ ਹੀ ਦਿਮਾਗੀ ਰੋਗੀ, ਪੱਤਰਕਾਰ ਅੱਗੇ ਭੜਕ ਗਏ ਪਿੰਡ ਵਾਸੀ

21ਵੀਂ ਸਦੀ ਵਿੱਚ ਭਾਰਤ ਦੇਸ਼ ਡਿਜੀਟਲ ਹੋ ਚੁੱਕਾ ਹੈ। ਪਰ ਕੀ ਸੱਚਮੁੱਚ ਹਰ ਜਗ੍ਹਾ ਤਰੱਕੀ ਹੋਈ ਹੈ? ਪੰਜਾਬ ਵਿਚ ਅੱਜ ਵੀ ਕਈ ਗਰੀਬ ਪਰਿਵਾਰ ਇਸ ਤਰਾਂ ਦੇ ਬੈਠੇ ਹਨ ਜਿਨ੍ਹਾਂ ਦੀ ਸਰਕਾਰ ਨੇ ਕਦੇ ਕੋਈ ਸਾਰ ਨਹੀਂ ਲਈ। ਕਈ ਪਰਿਵਾਰਾਂ ਦਾ ਰੋਟੀ-ਟੁੱਕ ਵੀ ਬਹੁਤ ਮੁਸ਼ਕਲ ਨਾਲ ਚਲਦਾ ਹੈ। ਅੱਜ ਪੰਜਾਬ ਦੇ ਪਰਿਵਾਰ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਘਰ ਦੇ ਮੁਖੀ ਦੀ ਕੈਂਸਰ ਨਾਲ ਮੌਤ ਹੋ ਜਾਣ ਕਾਰਨ ਪਿੱਛੇ ਉਸ ਦੀ ਪਤਨੀ ਅਤੇ ਦੋ ਜਵਾਨ ਧੀਆਂ ਇਕੱਲੀਆਂ ਰਹਿ ਗਈਆਂ।

ਅਫਸੋਸ ਦੀ ਗੱਲ ਇਹ ਹੈ ਕਿ ਤਿੰਨੋ ਮਾਵਾਂ ਧੀਆਂ ਦੀ ਦਿਮਾਗੀ ਹਾਲਤ ਤੰਦਰੁਸਤ ਨਹੀਂ ਹੈ। ਉਹਨਾਂ ਦਾ ਦਿਮਾਗ ਆਮ ਇਨਸਾਨ ਦੀ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਨਾ ਹੀ ਓਹਨਾ ਵਿੱਚ ਸਮਝਣ ਦੀ ਸ਼ਕਤੀ ਹੈ। ਇਹ ਖਬਰ ਹੈ ਨਾਭਾ ਬਲਾਕ ਦੇ ਪਿੰਡ, ਸ਼ਾਹਪੁਰ ਦੀ ਜਿੱਥੇ ਪੰਜਾਬੀ ਲੋਕ ਚੈਨਲ ਦੀ ਟੀਮ ਨੇ ਪਹੁੰਚ ਕੇ ਇਸ ਪਰਿਵਾਰ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਆਂਢ-ਸਾਥੀਆਂ ਨਾਲ ਗੱਲਬਾਤ ਕਰਦਿਆਂ ਪਤਾ ਚੱਲਿਆ ਹੈ ਕਿ ਪਿੰਡ ਦੇ ਵਿਚ ਇਹ ਪਰਿਵਾਰ ਬਹੁਤ ਹੀ ਗਰੀਬ ਹੈ। ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਅਤੇ ਪਿੱਛੇ ਉਸ ਦੀ ਪਤਨੀ ਅਤੇ ਦੋ ਧੀਆਂ ਬਚ ਗਈਆਂ। ਆਸੰਤੁਲਿਤ ਦਿਮਾਗ ਹੋਣ ਕਰਕੇ ਨਾ ਤਾਂ ਇਹਨਾਂ ਨੂੰ ਆਪਣੀ ਸਫਾਈ ਰੱਖਣ ਦਾ ਪਤਾ ਹੈ ਅਤੇ ਨਾ ਹੀ ਘਰ ਦੀ।

ਪਿੰਡ ਦੇ ਲੋਕਾਂ ਤੋਂ ਜੋ ਸਰਦਾ ਬਣਦਾ ਹੈ ਉਹ ਇਸ ਪਰਿਵਾਰ ਨੂੰ ਖਾਣ ਅਤੇ ਪਹਿਨਣ ਲਈ ਦੇ ਦਿੰਦੇ ਹਨ। ਕੁਝ ਸਮਾਂ ਪਹਿਲਾਂ, ਵੱਡੀ ਲੜਕੀ ਦੀ ਸ਼ਾਦੀ ਸਾਰੇ ਪਿੰਡ ਨੇ ਕਹਿ-ਸੁਣ ਕੇ ਕੀਤੀ ਸੀ ਪਰੰਤੂ ਛੇ ਮਹੀਨੇ ਰੱਖਣ ਤੋਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਉਸ ਦੇ ਘਰ ਵਾਪਸ ਛੱਡ ਗਿਆ ਅਤੇ ਦੁਬਾਰਾ ਕਦੇ ਨਾਲ ਨਹੀਂ ਲੈ ਕੇ ਗਿਆ। ਇਸ ਪਰਿਵਾਰ ਨੂੰ ਦੇਖ ਕੇ ਸਾਨੂੰ ਪਰਿਵਾਰ ਦੀ ਨਹੀਂ ਸਗੋਂ ਦੇਸ਼ ਦੀ ਅਤੇ ਸਰਕਾਰਾਂ ਦੀ ਗਰੀਬੀ ਨਜ਼ਰ ਆਉਂਦੀ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕੀ ਉਹ ਇੰਨੇ ਜ਼ਿਆਦਾ ਗਰੀਬ ਪਰਿਵਾਰ ਦਾ ਘੱਟੋ-ਘੱਟ ਕੁਝ ਤਾਂ ਸੋਚੋ। ਪਿੰਡ ਵਾਲ਼ੇ ਹਾਲੇ ਵੀ ਉਮੀਦ ਲਾਈ ਬੈਠੇ ਹਨ ਕਿ ਸ਼ਾਇਦ ਸਰਕਾਰ ਇਸ ਪਰਿਵਾਰ ਦੀ ਬਾਂਹ ਫੜੇਗੀ।

Click to comment

Leave a Reply

Your email address will not be published. Required fields are marked *

Most Popular

To Top