ਘਰੇਲੂ ਨੁਸਖ਼ੇ ਅਪਣਾ ਕੇ ਪਾਓ Glowing and Soft Skin

ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਸਭ ਤੋਂ ਸੋਹਣਾ ਤੇ ਚਮਕਦਾਰ ਹੋਵੇ। ਇਸ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਨਾਉਂਦੇ ਹਨ। ਪਰ ਰੋਜ਼ ਦੀ ਟੈਨਸ਼ਨ ਅਤੇ ਅਣਹੈਲਦੀ ਲਾਈਫਸਟਾਈਲ ਕਾਰਨ ਅਸੀਂ ਅਪਣੀ ਚਮੜੀ ਦਾ ਧਿਆਨ ਸਹੀ ਤਰੀਕੇ ਨਾਲ ਨਹੀਂ ਰੱਖ ਪਾਉਂਦੇ ਜਿਸ ਕਾਰਨ ਚਿਹਰੇ ਦਾ ਗਲੋ ਗਾਇਬ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਸਿਹਤਮੰਦ ਭੋਜਨ ਨਾ ਖਾਣਾ, ਨੀਂਦ ਪੂਰੀ ਨਾ ਹੋਣਾ ਅਤੇ ਪ੍ਰਦੂਸ਼ਣ ਕਾਰਨ ਸਾਡੀ ਚਮੜੀ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਘਰੇਲੂ ਨੁਸਖ਼ੇ ਜਿਹਨਾਂ ਨੂੰ ਅਪਣਾ ਕੇ ਤੁਸੀਂ ਅਪਣੀ ਚਮੜੀ ਨੂੰ ਸਾਫ਼ ਅਤੇ ਚਮਕਦਾਰ ਰੱਖ ਸਕਦੇ ਹੋ।
ਨਿੰਬੂ
ਨਿੰਬੂ ਵਿੱਚ ਕੁਦਰਤੀ ਤੌਰ ’ਤੇ ਬਲੀਚਿੰਗ ਦੇ ਗੁਣ ਹੁੰਦੇ ਹਨ। ਰੋਜ਼ਾਨਾ ਮੂੰਹ ’ਤੇ ਅੱਧੇ ਨਿੰਬੂ ਦਾ ਰਸ ਚਿਹਰੇ ’ਤੇ ਲਾਉਣ ਨਾਲ ਚਿਹਰੇ ਦੀ ਰੰਗਤ ਸਾਫ਼ ਹੋ ਜਾਵੇਗੀ। ਇਹ ਗਲੋਇੰਗ ਅਤੇ ਮੁਲਾਇਮ ਚਮੜੀ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ। ਨਿੰਬੂ ਵਿੱਚ ਕੁਦਰਤੀ ਤੌਰ ’ਤੇ ਬਲੀਚਿੰਗ ਦੇ ਗੁਣ ਹੁੰਦੇ ਹਨ।

ਆਲੂ ਨੂੰ ਕੱਦੂਕਸ਼ ਕਰ ਕੇ ਉਸ ਦਾ ਰਸ ਚਿਹਰੇ ’ਤੇ ਲਾਓ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਵੋ। ਇਸ ਨੂੰ ਤੁਸੀਂ ਕੁਝ ਦਿਨਾਂ ਤੱਕ ਵਰਤ ਸਕਦੇ ਹੋ।
ਅੱਧਾ ਟਮਾਟਰ ਕੱਟ ਕੇ ਉਸ ਦਾ ਰਸ ਚਿਹਰੇ ’ਤੇ ਅਪਲਾਈ ਕਰੋ ਅਤੇ 15 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਸਾਫ਼ ਕਰ ਲਓ। ਇਸ ਨਾਲ ਨਾ ਸਿਰਫ਼ ਤੁਹਾਡੀ ਚਮੜੀ ਮੁਲਾਇਮ ਹੋਵੇਗੀ ਸਗੋਂ ਚਮਕਦਾਰ ਨਿਖਾਰ ਵੀ ਮਿਲ ਸਕਦਾ ਹੈ।

ਸ਼ਹਿਦ ਅਤ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਾਓ।
½ ਟੀ ਸਪੂਨ ਸ਼ਹਿਦ ਵਿੱਚ ਥੋੜੀ ਦਾਲਚੀਨੀ ਪਾਊਡਰ ਮਿਲਾ ਕੇ ਚਿਹਰੇ ’ਤੇ ਅਪਲਾਈ ਕਰੋ ਅਤੇ 10 ਮਿੰਟ ਬਾਅਦ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਵੀ ਚਮੜੀ ਚਮਕਦਾਰ ਹੋ ਜਾਂਦੀ ਹੈ।
ਜੇ ਤੁਹਾਡੇ ਚਿਹਰੇ ਦੀ ਚਮੜੀ ਸਖ਼ਤ ਅਤੇ ਰੁਖੀ ਹੈ ਤਾਂ ਖੀਰੇ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਅਪਲਾਈ ਕਰੋ। ਇਹ ਤੁਹਾਡੀ ਚਮੜੀ ਨੂੰ ਚਮਕਦਾਰੀ ਨਿਖਾਰ ਦੇ ਸਕਦੇ ਹਨ।
ਦਹੀਂ ਵਿੱਚ ਲੈਕਟਿਕ ਐਸਿਡ ਅਤੇ ਜ਼ਿੰਕ ਹੁੰਦਾ ਹੈ। ਚਿਹਰੇ ’ਤੇ ਦਹੀਂ ਲਾ ਕੇ 10 ਮਿੰਟ ਬਾਅਦ ਚਿਹਰਾ ਸਾਫ਼ ਕਰੋ।
ਗਲੋਇੰਗ ਚਮੜੀ ਲਈ 1 ਟੀ-ਸਪੂਨ ਜੈਤੂਨ ਦੇ ਤੇਲ ਵਿੱਚ ਚੁਟਕੀ ਭਰ ਕੇਸਰ ਮਿਲਾ ਕੇ ਚਿਹਰੇ ’ਤੇ ਲਾਓ। ਕੁਝ ਦੇਰ ਬਾਅਦ ਚਿਹਰਾ ਧੋ ਲਵੋ।
ਇਕ ਚਮਚ ਮਿਲਕ ਪਾਊਡਰ ਵਿੱਚ ਆਲਮਾਂਡ ਆਇਲ ਅਤੇ ਨਿੰਬੂ ਦਾ ਰਸ ਮਿਲਾ ਕੇ ਫੇਸ ’ਤੇ ਲਾਓ। ਇਸ ਨੂੰ 15 ਮਿੰਟ ਤੱਕ ਚਿਹਰੇ ’ਤੇ ਰੱਖੋ। ਫਿਰ ਚਿਹਰਾ ਧੋ ਲਵੋ।
ਇਹਨਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਅਪਣੇ ਚਿਹਰੇ ਨੂੰ ਹੋਰ ਸੋਹਣਾ ਤੇ ਚਮਕਦਾਰ ਬਣਾ ਸਕਦੇ ਹੋ।
