ਘਰੇਲੂ ਗੈਸ ਸਿਲੰਡਰ 5 ਦਿਨਾਂ ’ਚ ਇੰਨੇ ਰੁਪਏ ਹੋਇਆ ਮਹਿੰਗਾ, ਵਿਗੜਿਆ ਘਰਾਂ ਦਾ ਬਜਟ

1 ਸਤੰਬਰ ਤੋਂ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਹੈ। ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੇ ਘਰ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਇਸ ਕਾਰਨ ਆਮ ਜਨਤਾ ਵੀ ਬਹੁਤ ਪਰੇਸ਼ਾਨ ਹੈ। 15 ਦਿਨਾਂ ਵਿੱਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਹੈ।
ਬਿਨਾਂ ਸਬਸਿਡੀ ਦੇ 14.2 ਕਿਲੋ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 75 ਰੁਪਏ ਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋ ਦਾ ਐਲਪੀਜੀ ਸਿਲੰਡਰ 884.5 ਰੁਪਏ ਹੋ ਗਿਆ ਹੈ। ਜਦੋਂ ਕਿ ਪਹਿਲਾਂ ਇਹ 859.50 ਰੁਪਏ ਸੀ।
ਦਿੱਲੀ-884.5 ਰੁਪਏ
ਕੋਲਕਾਤਾ-911 ਰੁਪਏ
ਮੁੰਬਈ-884.5 ਰੁਪਏ
ਚੇਨਈ-900.5 ਰੁਪਏ
ਦੱਸ ਦਈਏ ਕਿ ਜਨਵਰੀ ਵਿੱਚ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ, ਜੋ ਫਰਵਰੀ ਵਿੱਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਸੀ। 15 ਫਰਵਰੀ ਨੂੰ ਕੀਮਤ ਵਧਾ ਕੇ 769 ਰੁਪਏ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 25 ਫਰਵਰੀ ਨੂੰ ਐਲਪੀਜੀ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ। ਇਸ ਤੋਂ ਬਾਅਦ ਮਾਰਚ ਮਹੀਨੇ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਕੇ 819 ਰੁਪਏ ਕਰ ਦਿੱਤੀ ਗਈ ਸੀ।
ਕੀਮਤਾਂ ਜੁਲਾਈ ਅਤੇ ਅਗਸਤ ਵਿੱਚ ਵਧਾਈਆਂ ਗਈਆਂ ਸਨ। ਮਈ ਅਤੇ ਜੂਨ ਵਿੱਚ ਘਰੇਲੂ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਅਪ੍ਰੈਲ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਸੀ। ਜਨਵਰੀ ਵਿੱਚ ਆਇਲ ਮਾਰਕਟਿੰਗ ਕੰਪਨੀਆਂ ਨੇ ਐਲਪੀਜੀ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਦਸੰਬਰ ਵਿੱਚ ਦੋ ਵਾਰ 50-50 ਰੁਪਏ ਦੀ ਤੇਜ਼ੀ ਆਈ ਸੀ। ਬਜਟ ਵਾਲੇ ਦਿਨ ਯਾਨੀ 1 ਫਰਵਰੀ ਨੂੰ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਸੀ। ਪਰ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 191 ਰੁਪਏ ਦਾ ਵਾਧਾ ਹੋਇਆ ਸੀ।
