ਗੰਨ ਕਲਚਰ ਦੇ ਖ਼ਾਤਮੇ ਲਈ ‘ਆਪ’ ਵਿਧਾਇਕ ਦੀ ਨਵੀਂ ਪਹਿਲ, ਵਿਧਾਇਕ ਨੇ ਘਰ ਬਾਹਰ ਲਾਏ ਪੋਸਟਰ

 ਗੰਨ ਕਲਚਰ ਦੇ ਖ਼ਾਤਮੇ ਲਈ ‘ਆਪ’ ਵਿਧਾਇਕ ਦੀ ਨਵੀਂ ਪਹਿਲ, ਵਿਧਾਇਕ ਨੇ ਘਰ ਬਾਹਰ ਲਾਏ ਪੋਸਟਰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚੋਂ ਗੰਨ ਕਲਚਰ ਖ਼ਤਮ ਕਰਨ ਲਈ 3 ਮਹੀਨਿਆਂ ਲਈ ਨਵੇਂ ਲਾਇਸੈਂਸ ਬਣਾਉਣ ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਇਸ ਕਦਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ‘ਆਪ’ ਵਿਧਾਇਕ ਨੇ ਕੀਤੀ ਹੈ। ਹਲਕਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਨੇ ਆਪਣੇ ਘਰ ਦੇ ਬਾਹਰ ਪੋਸਟਰ ਲਗਾ ਦਿੱਤੇ ਹਨ ਕਿ ਹਥਿਆਰਾਂ ਸਮੇਤ ਅੰਦਰ ਆਉਣਾ ਮਨ੍ਹਾ ਹੈ।

हथियार लेकर प्रवेश की अनुमति नहीं', पंजाब के इस AAP विधायक के घर के बाहर  लगे पोस्टर - No Entry Posters Pasted Outside Punjab MLA Gurpreet Gogi  Residence

ਸੂਤਰਾਂ ਮੁਤਾਬਕ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਧਮਕੀ ਮਿਲੀ ਹੈ, ਜਿਸ ਕਾਰਨ ਇਹ ਸਭ ਕੀਤਾ ਜਾ ਰਿਹਾ ਹੈ ਪਰ ਵਿਧਾਇਕ ਗੋਗੀ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਹੈ। ਵਿਧਾਇਕ ਗੋਗੀ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹਥਿਆਰਾਂ ਦਾ ਕਲਚਰ ਚਲਾਇਆ ਗਿਆ ਸੀ ਪਰ ਸਾਡੀ ਸਰਕਾਰ ਹੁਣ ਇਸ ਤੇ ਠੱਲ੍ਹ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਗੈਰ-ਕਾਨੂੰਨੀ ਹਥਿਆਰਾਂ ਨਾਲ ਹੀ ਨਹੀਂ, ਸਗੋਂ ਲਾਇਸੈਂਸ ਹਥਿਆਰਾਂ ਨਾਲ ਵੀ ਜ਼ੁਰਮ ਹੋ ਰਹੇ ਹਨ

 

Leave a Reply

Your email address will not be published.