News

ਗ੍ਰੰਥੀ ਸਿੰਘ ਦੀ ਦਲੇਰੀ ਨੇ ਵੇਖੋ ਕਿਵੇਂ ਬਚਾਈ ਬੇਅਦਬੀ | Granthi Singh | Patiala

ਗੁਰਦੁਆਰਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਦੇ ਜਾ ਰਹੇ ਹਨ। ਬੇਅਦਬੀ ਕਰਨ ਵਾਲਿਆਂ ਨੂੰ ਕਈ ਵਾਰ ਧਾਰਮਿਕ ਤੌਰ ਤੇ ਜ਼ੁਰਮਾਨਾ ਅਤੇ ਸਜ਼ਾ ਲਾਈ ਗਈ ਹੈ ਪਰ ਇਸ ਨਾਲ ਘਟਨਾਵਾਂ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਵਾਰ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਪਿੰਡ, ਢੀਂਡਸਾ ਦੇ ਗੁਰਦੁਆਰਾ ਸਾਹਿਬ ਤੋਂ।

ਇਥੇ ਇਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਵਿਚ ਵੜ ਕੇ ਅਧ-ਨਗਨ ਅਵਸਥਾ ਦੇ ਵਿਚ ਬੇਅਦਬੀ ਦੇ ਇਰਾਦੇ ਨਾਲ ਪਹਿਲਾਂ ਸਤ ਵਾਰ ਪਰਿਕਰਮਾ ਕੀਤੀ ਗਈ ਅਤੇ ਗੁਰੂ ਮਹਾਰਾਜ ਲਈ ਅਪਸ਼ਬਦ ਬੋਲੇ ਗਏ। ਏਨੇ ਚਿਰ ਵਿਚ ਹੀ ਤਾਬਿਆ ਤੇ ਬੈਠੇ ਗ੍ਰੰਥੀ ਨੇ ਉੱਠ ਕੇ ਉਸ ਵਿਅਕਤੀ ਦਾ ਪਿੱਛਾ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਉਸ ਵਿਅਕਤੀ ਨੂੰ ਗੁਰਦੁਆਰੇ ਚੋਂ ਭਜਾ ਦਿੱਤਾ। ਪਿੱਛਾ ਕਰਦਿਆਂ ਗ੍ਰੰਥੀ ਦੇ ਗਿਰ ਜਾਣ ਕਾਰਨ ਸੱਟ ਲੱਗੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਗ੍ਰੰਥੀ ਨੇ ਬਿਆਨ ਦਿੱਤੇ ਹਨ, ਉਸ ਨੇ ਇਸ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ ਹੈ।

ਪਹਿਲਾਂ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਪਿੰਡ ਵਾਸੀਆਂ ਨੇ ਇਸ ਮਾਮਲੇ ਨੂੰ ਦਬਾ ਦਿੱਤਾ ਸੀ। ਪੁਲਿਸ ਕਰਮਚਾਰੀ ਦੇ ਅਨੁਸਾਰ ਵਿਅਕਤੀ ਨੂੰ ਦੀਮਾਗੀ ਤੋਰ ਤੇ ਪਾਗਲ ਦੱਸਿਆ ਜਾ ਰਿਹਾ ਹੈ ਪਰ ਇਸ ਤੇ ਕਈ ਤਰਾਂ ਦੇ ਸਵਾਲ ਖੜ੍ਹੇ ਹੋਏ ਹਨ ਕਿ ਜੇ ਉਹ ਸਚਮੁਚ ਪਾਗਲ ਹੈ ਤਾਂ ਉਹ ਸਰਕਾਰੀ ਨੌਕਰੀ ਕਿਸ ਤਰਾ ਕਰ ਸਕਦਾ ਹੈ। ਗ੍ਰੰਥੀ ਦੀ ਉਸ ਨਾਲ ਝੜਪ ਹੁੰਦੇ ਸਮੇਂ ਉਸ ਵਿਅਕਤੀ ਨੇ ਛੇਤੀ ਨਾਲ ਆਪਣਾ ਸਿਰ ਢੱਕ ਲਿਆ। ਜਿਸ ਨਾਲ ਇਸ ਗੱਲ ਤੇ ਸ਼ੱਕ ਹੁੰਦਾ ਹੈ ਕਿ ਕੀ ਵਾਕਈ ਉਹ ਇਨਸਾਨ ਪਾਗਲ ਹੈ ਯਾ ਫਿਰ ਇਹ ਇੱਕ ਸਾਜਿਸ਼ ਹੈ।ਜੇ ਇਹ ਇਕ ਸਾਜਿਸ਼ ਹੈ, ਇਸ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਵੀ ਬਹੁਤ ਹੀ ਜਲਦ ਪਤਾ ਲੱਗ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top