News

ਗ੍ਰੇਮੀ ’ਚ ਕਿਸਾਨ ਅੰਦੋਲਨ ਦਾ ਮਾਸਕ ਪਹਿਨ ਕੇ ਪਹੁੰਚੀ ਲਿਲੀ ਸਿੰਘ

ਕਿਸਾਨਾਂ ਦਾ ਸੰਘਰਸ਼ ਵਿਦੇਸ਼ਾਂ ਵਿੱਚ ਵੀ ਪਹੁੰਚ ਗਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਵਿਦੇਸ਼ਾਂ ਦੇ ਵੱਡੇ ਵੱਡੇ ਸਟਾਰ ਵੀ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦੇ ਰਹੇ ਹਨ। ਉੱਥੇ ਹੀ ਮਸ਼ਹੂਰ ਯੂਟਿਊਬਰ ਲਿਲੀ ਸਿੰਘ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਹੈ।

Lilly Singh goes primetime with NBC's 'Sketchy Times with Lilly Singh' -  The Week

ਲਿਲੀ ਸਿੰਘ ਐਤਵਾਰ ਨੂੰ ਹੋਏ ‘ਗ੍ਰੈਮੀ ਅਵਾਰਡਸ 2021’ ਵਿੱਚ ਕਿਸਾਨਾਂ ਦੇ ਸਮਰਥਨ ਵਾਲਾ ਫੇਸ ਮਾਸਕ ਪਾ ਕੇ ਪਹੁੰਚੀ। ਲਿਲੀ ਦੇ ਮਾਸਕ ’ਤੇ ਲਿਖਿਆ ਸੀ, ‘ਮੈਂ ਕਿਸਾਨਾਂ ਦੇ ਨਾਲ ਹਾਂ।’ ਉਹਨਾਂ ਦੀ ਇਹ ਫੋਟੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।

ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ, “ਰੈਡ ਕਾਰਪੇਟ ਤਸਵੀਰਾਂ ਨੂੰ ਮੀਡੀਆ  ਵਿੱਚ ਜ਼ਿਆਦਾ ਕਵਰੇਜ਼ ਮਿਲਦੀ ਹੈ ਇਸ ਲਈ ਉਹਨਾਂ ਨੇ ਅਜਿਹਾ ਕੀਤਾ। ਮੈਨੂੰ ਪਤਾ ਹੈ ਕਿ ਰੈਡ ਕਾਰਪੋਰੇਟ/ਅਵਾਰਡ ਸ਼ੋਅ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਕਵਰੇਜ਼ ਮਿਲਦੀ ਹੈ।”

ਦਸ ਦਈਏ ਕਿ ਲਿਲੀ ਸਿੰਘ ਸ਼ੁਰੂਆਤ ਤੋਂ ਹੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਰਹੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।  

Click to comment

Leave a Reply

Your email address will not be published.

Most Popular

To Top