News

ਗ੍ਰੇਟਾ ਥਨਬਰਗ ਨੂੰ ਕਿਸਾਨਾਂ ਦੇ ਹੱਕ ਚ ਟਵੀਟ ਕਰਨ ਪਿਆ ਮਹਿੰਗਾ, ਦਿੱਲੀ ਪੁਲਿਸ ਨੇ ਲਿਆ ਵੱਡਾ ਐਕਸ਼ਨ

ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ। ਉਸ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਟੂਲ ਕਿੱਟ ਵੀ ਸ਼ੇਅਰ ਕੀਤੇ ਗਏ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਉਸ ਤੇ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਹੁਣ ਗੂਗਲ ਤੋਂ ਆਈਪੀ ਐਡਰੈਸ ਤੇ ਲੋਕੇਸ਼ਨ ਦੀ ਜਾਣਕਾਰੀ ਮੰਗਣ ਜਾ ਰਹੀ ਹੈ ਜਿਸ ਤੋਂ ਪਤਾ ਲਗ ਸਕੇ ਕਿ ਦਸਤਾਵੇਜ਼ ਕਿੱਥੋਂ ਬਣਾਏ ਗਏ ਤੇ ਕਿੱਥੋਂ ਸੋਸ਼ਲ ਮੀਡੀਆ ਤੇ ਅਪਲੋਡ ਹੋਏ ਹਨ। ਪੁਲਿਸ ਸੂਤਰਾਂ ਮੁਤਾਬਕ ਗੂਗਲ ਨੂੰ ਇਸ ਲਈ ਲਿਖਿਆ ਜਾ ਰਿਹਾ ਹੈ।

ਵਾਤਾਵਾਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਟਵੀਟ ਕਰ ਕਿ ਕਿਸਾਨਾਂ ਨੂੰ ਦਸਿਆ ਸੀ ਕਿ ਅੰਦੋਲਨ ਕਿਵੇਂ ਕਰਨਾ ਹੈ। ਉਸ ਨੇ ਇਸ ਦੀ ਜਾਣਕਾਰੀ ਵਾਲਾ ਟੂਲ-ਕਿਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ। ਟੂਲ ਕਿੱਟ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਨੇ ਕਈ ਤਰੀਕੇ ਦੱਸੇ।

ਟਵੀਟ ਵਿੱਚ ਕਿਹੜਾ ਹੈਸ਼ਟੈਗ ਲਗਾਉਣਾ ਹੈ, ਕਿਵੇਂ ਬਚਣਾ ਹੈ, ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਆਦਿ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਪਹਿਲਾਂ ਵਾਲੇ ਟੂਲ ਕਿੱਟ ਨੂੰ ਡਿਲੀਟ ਕੀਤਾ ਤੇ ਦੁਬਾਰਾ ਅਪਡੇਟ ਕਰ ਕੇ ਸ਼ੇਅਰ ਕੀਤਾ ਸੀ।

Click to comment

Leave a Reply

Your email address will not be published.

Most Popular

To Top