ਗੋਲ-ਗੱਪਿਆਂ ਦੀ ਰੇਹੜੀ ਲਾਉਂਦਿਆਂ ਪਾਸ ਕੀਤਾ ਯੂਜੀਸੀ ਦਾ ਪੇਪਰ, ਪ੍ਰੋਫੈਸਰ ਬਣਨ ਦਾ ਵੀ ਸੁਪਨਾ

ਕਈ ਵਾਰ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਅਜਿਹੀਆਂ ਮੁਸ਼ਕਿਲਾਂ ਆ ਜਾਂਦੀਆਂ ਹਨ ਕਿ ਉਹ ਪੜ੍ਹਾਈ ਛੱਡਣ ਲਈ ਮਜ਼ਬੂਰ ਹੋ ਜਾਂਦੇ ਹਨ ਅਤੇ ਨੌਜਵਾਨ ਇਹਨਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਿਦੇਸ਼ ਦਾ ਰੁਖ਼ ਵੀ ਕਰਦੇ ਹਨ। ਪਰ ਜੇ ਇਨਸਾਨ ਦੇ ਦਿਲ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਤੁਸੀਂ ਪੰਜਾਬ ’ਚ ਹੀ ਰਹਿ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ।
ਅਜਿਹਾ ਹੀ ਕਰ ਦਿਖਾਇਆ ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ, ਜਿਹੜਾ ਬਚਪਨ ਤੋਂ ਹੀ ਗੋਲਗੱਪੇ ਵੇਚਣ ਦੀ ਰੇਹੜੀ ਲਗਾਉਂਦਾ ਸੀ। ਹੁਣ ਓਸ ਨੇ ਆਪਣੀ ਮਿਹਨਤ ਨਾਲ ਯੂਜੀਸੀ ਨੈੱਟ ਇਕਨੋਮਿਕਸ ਦਾ ਪੇਪਰ ਪਾਸ ਕੀਤਾ ਹੈ। ਨੌਜਵਾਨ ਨੇ ਦੱਸਿਆ ਕਿ ਓਹ ਪਿਛਲੇ 10 -12 ਸਾਲ ਤੋਂ ਰੇਹੜੀ ਲਗਾ ਕੇ ਪੜਾਈ ਦਾ ਖਰਚਾ ਕੱਢ ਰਿਹਾ ਹੈ।
ਉਸ ਦਾ ਸੁਪਨਾ ਪ੍ਰੋਫੈਸਰ ਬਣਨ ਦਾ ਵੀ ਹੈ ਅਤੇ ਨਾਲ ਨਾਲ ਸਿਵਿਲ ਸਰਵਿਸਜ਼ ਦੀ ਤਿਆਰੀ ਕਰਨੀ ਵੀ ਚਾਹੁੰਦਾ ਹੈ। ਨੌਜਵਾਨ ਨੇ ਦੱਸਿਆ ਕਿ ਓਸ ਨੇ ਆਪਣੀ ਪੜਾਈ ਦਾ ਸਾਰਾ ਖਰਚ ਰੇਹੜੀ ਲਗਾ ਕੇ ਹੀ ਪੂਰਾ ਕੀਤਾ ਅਤੇ ਇਸ ਦੌਰਾਨ ਕਈਆਂ ਵੱਲੋਂ ਓਸ ਦਾ ਮਜ਼ਾਕ ਵੀ ਉਡਾਇਆ ਜਾਂਦਾ ਸੀ।
ਦੱਸ ਦਈਏ ਕਿ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ, ਅਤੇ ਘਰ ਦਾ ਖਰਚਾ ਚਲਾਉਣ ਦੀ ਜਿੰਮੇਵਾਰੀ ਇਸ ਨੌਜਵਾਨ ਦੇ ਮੋਢਿਆ ਤੇ ਹੀ ਸੀ, ਹੁਣ ਨੌਜਵਾਨ ਅਪਣਾ ਅਗਲਾ ਸੁਫ਼ਨਾ ਪੂਰਾ ਕਰਨ ਦੇ ਲਈ ਵੀ ਤਿਆਰੀ ਕਰਨ ਦੀ ਗੱਲ ਕਹਿ ਰਿਹਾ, ਇਸ ਨੌਜਵਾਨ ਵੱਲੋ ਮਿਸਾਲ ਕਾਇਮ ਕੀਤੀ ਗਈ ਐ ਕਿ ਜੇਕਰ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਤੁਹਾਨੂੰ ਕਾਮਯਾਬ ਹੋਣ ਤੋਂ ਨਹੀ ਰੋਕ ਸਕਦੀ।
ਸ਼ਿਵਾਲਿਗ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਚ ਬਹੁਤ ਉਤਰਾਅ ਚੜਾਅ ਆਏ ਜਦੋਂ ਉਹ ਕਾਲਜ ਜਾਂਦਾ ਸੀ ਤਾਂ ਉਸ ਦੇ ਦੋਸਤ ਮੋਟਰਸਾਈਕਲ ਗੱਡੀਆਂ ਲੈਕੇ ਆਉਂਦੇ ਸਨ ਪਰ ਉਹ ਸਾਇਕਲ ਤੇ ਹੀ ਕਾਲਜ ਜਾਂਦਾ ਸੀ ਪਰ ਉਸ ਨੇ ਕਦੀ ਸ਼ਰਮ ਨਹੀਂ ਕੀਤੀ ਤੇ ਕੁਝ ਵਿਦਿਆਰਥੀ ਮੇਰੇ ਕੰਮ ਦਾ ਸਮਰਥਨ ਕਰਦੇ ਸੀ ਪਰ ਕਈ ਮਜ਼ਾਕ ਵੀ ਬਣਾਉਂਦੇ ਸਨ ਪਰ ਉਸ ਨੇ ਮਿਹਨਤ ਕਰਨੀ ਨਹੀਂ ਛੱਡੀ ਜਿਸ ਕਰਕੇ ਅੱਜ ਓਹ ਇਸ ਮੁਕਾਮ ਉੱਤੇ ਪੁੱਜਿਆ ਹੈ।
ਉਸ ਨੇ ਕਿਹਾ ਕਿ ਕਈ ਮੇਰੀ ਰੇਹੜੀ ਤੇ ਆਕੇ ਵੀ ਮੈਨੂੰ ਰੋਹਬ ਮਾਰਦੇ ਨੇ ਪਰ ਮੈਂ ਕਦੋਂ ਆਪਣੇ ਕੰਮ ਨੂੰ ਛੋਟਾ ਨਹੀਂ ਸਮਝਿਆ ਉਨ੍ਹਾਂ ਕਿਹਾ ਕੇ ਜੇਕਰ ਮੈਨੂੰ ਨੌਕਰੀ ਮਿਲ ਜਾਵੇਗੀ ਉਸ ਤੋਂ ਬਾਅਦ ਇਹ ਸਿਵਿਲ ਸਰਵਿਸ ਪ੍ਰੀਖਿਆ ਦੇਵੇਗਾ ਅਤੇ ਅੱਗੇ ਵਧੇਗਾ, ਉਸ ਨੇ ਕਿਹਾ ਕਿ ਮੇਰੀ ਮਾਤਾ ਨੇ ਮੇਰੇ ਲਈ ਬਹੁਤ ਦੁੱਖ ਝੱਲੇ ਨੇ ਮੈਂ ਉਸ ਦੇ ਸਾਰੇ ਸੁਪਨੇ ਪੂਰੇ ਕਰਾਂਗਾ।