Business

ਗੈਸ ਬੁਕਿੰਗ ਦੇ ਬਦਲੇ ਨਿਯਮ, ਸਾਰੇ ਦੇਸ਼ ‘ਚ ਇੱਕੋ ਨੰਬਰ ਤੋਂ ਹੋਵੇਗੀ ਬੁਕਿੰਗ

ਪੈਟਰੋਲੀਅਮ ਅਤੇ ਕੁਦਰਤੀ ਗੈਸ ਵਿਭਾਗ ਵੱਲੋਂ ਗਾਹਕਾਂ ਲਈ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ। ਇੰਡੇਨ ਗੈਸ ਦੇ ਖਪਤਕਾਰਾਂ ਲਈ ਇਹ ਸੇਵਾ ਸ਼ੁਰੂ ਹੋਈ ਹੈ। ਇੰਡੇਨ ਦੇ ਗਾਹਕ ਅੱਜ ਤੋਂ ਟੋਲ ਫ੍ਰੀ ਨੰਬਰ ਰਾਹੀਂ ਬੁੱਕ ਕਰਵਾ ਸਕਣਗੇ। ਵਿਭਾਗ ਨੇ ਇੰਡੇਨ ਗਾਹਕਾਂ ਲਈ ਨਵਾਂ ਨੰਬਰ 7718955555 ਜਾਰੀ ਕੀਤਾ ਹੈ।

ਇਸ ਤਹਿਤ ਘਰ ਤੋਂ ਗੈਸ ਦੀ ਬੁਕਿੰਗ ਕੀਤੀ ਜਾਏਗੀ। ਸਿਲੰਡਰ ਬੁਕਿੰਗ ਦੀ ਸਹੂਲਤ 24X7 ਹੋਵੇਗੀ। ਦੱਸ ਦੇਈਏ ਕਿ ਹੁਣ ਤੱਕ ਸਾਰੇ ਗੈਸ ਸਿਲੰਡਰਾਂ ਦੀ ਬੁਕਿੰਗ ਲਈ ਵੱਖਰੇ ਨੰਬਰ ਦਿੱਤੇ ਗਏ ਪਰ ਹੁਣ ਇਹ ਨੰਬਰ ਬੰਦ ਕਰ ਦਿੱਤੇ ਗਏ ਹਨ ਤੇ ਉਹੀ ਨੰਬਰ ਸਾਰੇ ਦੇਸ਼ ਲਈ ਲਾਗੂ ਕੀਤਾ ਗਿਆ ਹੈ।

ਹੁਣ ਇੰਡੇਨ ਗਾਹਕ ਇਸ ਟੌਲ ਫ੍ਰੀ ਨੰਬਰ ਤੋਂ ਆਪਣੇ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ। ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਜੇਕਰ ਹੁਣ ਕੋਈ ਖਪਤਕਾਰ ਆਪਣੇ ਖੇਤਰ ‘ਚ ਦੂਜੇ ਟੈਲੀਕਾਮ ਸਰਕਲ ‘ਚ ਵੀ ਚਲਾ ਜਾਂਦਾ ਹੈ ਤਾਂ ਉਹ ਇਸੇ ਨੰਬਰ ਰਾਹੀਂ ਗੈਸ ਸਿਲੰਡਰ ਬੁੱਕ ਕਰਵਾ ਸਕਦਾ ਹੈ।

ਇਸ ਲਈ ਉਪਭੋਗਤਾ ਨੂੰ ਐਸਐਮਐਸ ਜਾਂ ਆਈਵੀਆਰਐਸ ਰਾਹੀਂ ਗੈਸ ਸਿਲੰਡਰ ਬੁੱਕ ਕਰਨੀ ਪਏਗੀ। ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਇੰਡੇਨ ਖਪਤਕਾਰ ਆਪਣੇ ਵੈਰੀਫਾਈਡ ਮੋਬਾਈਲ ਨੰਬਰ ਰਾਹੀਂ ਹੀ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ।

ਘਰੇਲੂ ਵਰਤੋਂ ਵਾਲੇ ਸਿਲੰਡਰਾਂ ਦੀ ਚੋਰੀ ਰੋਕਣ ਲਈ ਨਵਾਂ ਐਲਪੀਜੀ ਸਿਲੰਡਰ ਡਿਲਵਰੀ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਤਹਿਤ 1 ਨਵੰਬਰ ਤੋਂ ਡਿਲਵਰੀ ਵਾਲਾ ਐਲਪੀਜੀ ਗੈਸ ਸਿਲੰਡਰਾਂ ਨਾਲ ਤੁਹਾਡੇ ਘਰ ਪਹੁੰਚੇਗਾ, ਤੁਹਾਨੂੰ ਉਹਨਾਂ ਨੂੰ ਓਟੀਪੀ ਦੱਸਣਾ ਹੋਵੇਗਾ। ਡਿਲੀਵਰੀ ਲੜਕੇ ਨੂੰ ਇਹ ਕੋਡ ਦਿਖਾਏ ਬਗੈਰ ਤੁਹਾਨੂੰ ਸਿਲੰਡਰ ਨਹੀਂ ਦਿੱਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top