ਗੈਂਗਸਟਰ ਹਰਵਿੰਦਰ ਰਿੰਦਾ ਨੂੰ ਲੈ ਕੇ ਸਸਪੈਂਸ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

 ਗੈਂਗਸਟਰ ਹਰਵਿੰਦਰ ਰਿੰਦਾ ਨੂੰ ਲੈ ਕੇ ਸਸਪੈਂਸ, ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

ਹਰਵਿੰਦਰ ਰਿੰਦਾ ਦੀ ਮੌਤ ਤੇ ਸਸਪੈਂਸ ਬਣਿਆ ਹੋਇਆ ਹੈ। ਇੱਕ ਪਾਸੇ ਗੈਂਗਸਟਰ ਉਸ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੂਤਰ ਉਸ ਦੀ ਮੌਤ ਦੀ ਵਜ੍ਹਾ ਨਸ਼ੇ ਦੀ ਓਵਰਡੋਜ਼ ਦੱਸ ਰਹੇ ਹਨ। ਇਹ ਵੀ ਖ਼ਬਰ ਆ ਰਹੀ ਹੈ ਕਿ ਰਿੰਦਾ ਨੂੰ ਕਿਡਨੀ ਦੀ ਬਿਮਾਰੀ ਸੀ। ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਰਿੰਦਾ ਨੂੰ ਪਹਿਲਾਂ ਲਾਹੌਰ ਦੇ ਜਿੰਦਲ ਹਸਪਤਾਲ ਅਤੇ ਫਿਰ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਜੇ ਪਾਸੇ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਤੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗੈਂਗ ਦੇ ਜਸਪ੍ਰੀਤ ਜੱਸੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ।

ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਪਾਕਿਸਤਾਨ ਹਰਵਿੰਦਰ ਰਿੰਦਾ ਦੀ ਜੋ ਕਤਲ ਹੋਇਆ, ਇਹ ਕੰਮ ਅਸੀਂ ਕਰਵਾਇਆ ਹੈ। ਰਿੰਦਾ ਨੂੰ ਸਾਡੇ ਵੀਰਾਂ ਨੇ ਹੀ ਪਾਕਿਸਤਾਨ ਵਿੱਚ ਸੈਟ ਕੀਤਾ ਸੀ। ਫਿਰ ਇਹ ਸਾਡੇ ਵਿਰੋਧੀ ਗਰੁਪਾਂ ਨਾਲ ਮਿਲ ਕੇ ਚਿੱਟੇ ਦਾ ਕੰਮ ਕਰਨ ਲੱਗ ਪਿਆ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਨ ਲੱਗ ਗਿਆ।

ਸਾਡੇ ਵੀਰ ਸਿੱਧੂ ਮੂਸੇਵਾਲਾ ਕਤਲ ਵਿੱਚ ਵੀ ਇਸ ਨੇ ਹੀ ਗੋਲਡੀ ਬਰਾੜ ਨੂੰ ਹਥਿਆਰ ਦਿੱਤੇ ਸਨ। ਇਸ ਦਾ ਖਮਿਆਜ਼ਾ ਇਸ ਨੂੰ ਭੁਗਤਣਾ ਪਿਆ। ਹੋਰ ਵੀ ਬਹੁਤ ਮਾੜੀਆਂ ਇਸ ਬੰਦ ਨੇ ਕੀਤੀਆਂ ਸੀ। ਬਾਕੀ ਹੋਰ ਜਿਹੜੇ ਵਿਦੇਸ਼ਾਂ ਵਿਚ ਹਨ ਉਹ ਵੀ ਲੁੱਕ ਜਾਣ। ਹਰਵਿੰਦਰ ਸਿੰਘ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਸੀ।

ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਉਸ ਨੂੰ ਸਤੰਬਰ 2011 ਵਿਚ ਇਕ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਅਪਰਾਧਿਕ ਮਾਮਲਿਆਂ ’ਚ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜ ਗਿਆ ਸੀ ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਉਸ ਨੂੰ ਆਪਣਾ ਗੁਰਗਾ ਬਣਾ ਲਿਆ ਸੀ।

Leave a Reply

Your email address will not be published.