ਗੈਂਗਸਟਰ ਟੀਨੂੰ ਫ਼ਰਾਰ ਤੇ ਮੰਤਰੀ ਸਾਬ੍ਹ ਦਾ ਬਿਆਨ, ਇਹੋ ਜਹੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ

 ਗੈਂਗਸਟਰ ਟੀਨੂੰ ਫ਼ਰਾਰ ਤੇ ਮੰਤਰੀ ਸਾਬ੍ਹ ਦਾ ਬਿਆਨ, ਇਹੋ ਜਹੀਆਂ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ

ਮਾਨਸਾ ਪੁਲਿਸ ਗੈਂਗਸਟਰ ਦੀਪਕ ਟੀਨੂੰ ਨੂੰ ਕਪੂਰਥਲਾ ਜੇਲ੍ਹ ਤੋਂ ਰਿਮਾਂਡ ਤੋਂ ਲੈ ਕੇ ਆਈ ਸੀ। ਪੁਲਿਸ ਦੀ ਗ੍ਰਿਫ਼ਤ ਚੋਂ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਗ਼ੈਰ ਜ਼ਿੰਮੇਵਾਰਨਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ, ਇਹੋ ਜਿਹੀ ਛੋਟੀ ਮੋਟੀ ਘਟਨਾ ਹੁੰਦੀ ਰਹਿੰਦੀ ਹੈ।

Image

ਇਹ ਗੱਲ ਕਹਿ ਕੇ ਮੰਤਰੀ ਨੇ ਯੂਟਰਨ ਲੈਂਦਿਆਂ ਕਿਹਾ, ਮੇਰਾ ਕਹਿਣ ਦਾ ਮਤਲਬ ਸੀ ਕਿ ਪੰਜਾਬ ਵਿੱਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਪਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀਂ ਦੇਵਾਂਗੇ ਅਤੇ ਫ਼ਰਾਰ ਹੋਏ ਗੈਂਗਸਟਰ ਸਬੰਧੀ ਡੀਜੀਪੀ ਪੰਜਾਬ ਜਾਂਚ ਕਰ ਰਹੇ ਹਨ। ਕੋਈ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਚਾਹੇ ਉਹ ਪੁਲਿਸ ਵਾਲਾ ਕਿਉਂ ਨਾ ਹੋਵੇ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।”

Sidhu Moose Wala - Wikipedia

ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਾਨਸਾ ਜ਼ਿਲ੍ਹੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਵਣਵਾਲੀ ਅਤੇ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਇਸ ਮਾਮਲੇ ਸਬੰਧੀ ਸਖ਼ਤ ਤਾੜਨਾ ਕੀਤੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਤੋਂ ਬਣੇ ਇੱਕ ਫੇਸਬੁੱਕ ਪੇਜ ਉੱਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਉਨ੍ਹਾਂ ਦਾ ਭਰਾ ਦੀਪਕ ਟੀਨੂੰ ਪੁਲਿਸ ਕਸਟਡੀ ਤੋਂ ਫਰਾਰ ਹੋ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਉਸ ਦੇ ਨਾਲ ਕੁਝ ਵੀ ਨਾਜਾਇਜ਼ ਕਰ ਸਕਦੀ ਹੈ।

ਗੈਂਗਸਟਰਾਂ ਨੇ ਅੱਗੇ ਲਿਖਿਆ ਕਿ ਉਹ ਬਹੁਤ ਪੁਲਿਸ ਦੇ ਧੱਕੇ ਸਹਿ ਚੁੱਕੇ ਹਨ, ਪਰ ਹੁਣ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਸਹਿਣ ਨਹੀਂ ਕਰਨਗੇ। ਪੁਲਿਸ ਆਪਣੀ ਜੋ ਕਾਰਵਾਈ ਕਰਨੀ ਚਾਹੁੰਦੀ ਹੈ ਕਰੇ ਪਰ ਉਸਦੇ ਨਾਲ ਕੁਝ ਵੀ ਨਾਜਾਇਜ ਨਾ ਹੋਵੇ। ਨਹੀਂ ਤਾਂ ਉਸਦੇ ਅੰਜਾਮ ਭੁਗਤਣੇ ਪੈਣਗੇ।

Leave a Reply

Your email address will not be published.